ਸਰਦੂਲਗੜ੍ਹ 26 ਅਕਤੂਬਰ (ਸੁਰਜੀਤ ਸਿੰਘ ਮੋਗਾ) 'ਗੁਰੂ ਗੋਬਿੰਦ ਸਿੰਘ ਜੀ' ਵੱਲੋ ਸਜਾਏ ਗਏ ਪੰਜ ਪਿਆਰਿਆ ਵਿਚੋ 'ਭਾਈ ਸਾਹਿਬ ਸਿੰਘ ਜੀ' ਦਾ 337ਵਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਵਿਚ ਸੈਣ ਸਮਾਜ ਪੰਜਾਬ ਤੇ ਡੇਰਾ ਬਾਬਾ ਸੈਣ ਭਗਤ ਸਭਾ ਲੌਗੋਵਾਲ ਵੱਲੋ ਵੱਖ- ਵੱਖ ਥਾਵਾ ਤੇ ਜਾ ਕੇ ਜਨਮ ਦਿਹਾੜੇ ਤੇ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਜੌੜ ਮੇਲੇ ਵਿਚ 'ਸ਼ੀ ਗੁਰੂ ਗ੍ਰੰਥ ਸਾਹਿਬ ਜੀ' ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ 20 ਨਵੰਬਰ 2012 ਦਿਨ ਮੰਗਲਵਾਰ ਨੂੰ ਮਿਤੀ 20 ਅਕਤੂਬਰ ਦਿਨ ਮੰਗਲਵਾਰ ਨੂੰ ਸਥਾਨ ਡੇਰਾ ਬਾਬਾ ਸੈਣ ਭਗਤ ਜੀ ਮੰਡੇਰ ਰੋੜ ਲੌਗੋਵਾਲ ਜਿਲ੍ਹਾ ਸੰਗਰੂਰ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਸੈਣ ਸਮਾਜ ਪੰਜਾਬ ਦੇ ਮੀਤ ਪ੍ਰਧਾਨ ਸ੍ਰ: ਜਗਤਾਰ ਸਿੰਘ ਮੋਹਰ ਸਿੰਘ ਵਾਲਾ ਨੇ ਪਿੰਡ ਫੱਤਾ ਮਾਲੋਕਾ ਵਿਖੇ ਜਾ ਕੇ ਸੈਣ ਸਮਾਜ ਨਾਲ ਸਬੰਧ ਰੱਖਦੇ ਪਿੰਡ ਵਾਸੀਆ ਨੂੰ ਜਨਮ ਦਿਹਾੜੇ ਤੇ ਪੂਰੇ ਪਰਿਵਾਰ ਸਮੇਤ ਪਹੁੰਚਣ ਲਈ ਸੱਦਾ ਪੱਤਰ ਦਿੱਤਾ। ਉਹਨਾ ਨੇ ਸੁਰਜੀਤ ਸਿੰਘ ਖਾਲਸਾ ਫੱਤਾ ਮਾਲੋਕਾ ਦੇ ਗ੍ਰਹਿ ਵਿਖੇ ਪਹੁੰਚਕੇ 'ਭਾਈ ਸਾਹਿਬ ਸਿੰਘ ਜੀ' ਦੇ 337ਵੇ ਜਨਮ ਦਿਨ ਮਨਾਉਣ ਬਾਰੇ ਪੂਰਨ ਜਾਣਕਾਰੀ ਦਿੱਤੀ ਅਤੇ ਪੂਰੇ ਪਿੰਡ ਵਾਸੀਆ ਨੂੰ ਰਾਜ ਪੱਧਰੀ ਸਮਾਗਮ ਤੇ ਪਹੁੰਚਣ ਲਈ ਅਪੀਲ ਕੀਤੀ। ਉਹਨਾ ਕਿਹਾ ਕਿ ਉਹਨਾ ਵੱਲੋ ਇਸ ਸਮਾਗਮ ਦਾ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾ ਜੋ ਵੱਧ ਤੋ ਵੱਧ ਲੋਕ ਇਸ ਸਮਾਗਮ ਵਿਚ ਪਹੁੰਚ ਸਕਣ। ਇਸ ਮੌਕੇ ਸੂਬਾ ਸਕੱਤਰ ਅਮਨਦੀਪ ਸਿੰਘ, ਡਾ: ਦਰਸਨ ਸਿੰਘ ਭੀਖੀ, ਤਰਸੇਮ ਸਿੰਘ ਭੀਖੀ, ਸੁਖਦੇਵ ਸਿੰਘ ਕੌਟਲਾ, ਸੇਵਕ ਸਿੰਘ, ਨਿਰਮਲ ਸਿੰਘ ਭਲਵਾਨ, ਗੁਰਸ਼ਰਨਜੀਤ ਸਿੰਘ ਭੁੱਲਰ, ਲੱਖਵਿੰਦਰ ਸਿੰਘ ਲੱਖੀ ਭਲਵਾਨ, ਬਲਕਰਨ ਸਿੰਘ ਅਤੇ ਹੋਰ ਵੀ ਕਈ ਜਣੈ ਹਾਜਿਰ ਸਨ।

Post a Comment