ਪਟਿਆਲਾ, 26 ਅਕਤੂਬਰ: (ਪਟਵਾਰੀ)‘‘ ਪੰਜਾਬ ਸਰਕਾਰ ਵੱਲੋਂ ਜ਼ਿਲ ਪਟਿਆਲਾ ਨੂੰ ਪੂਰੀ ਤਰ ਤੰਬਾਕੂ ਮੁਕਤ ਕਰਨ ਲਈ ਜਾਰੀ ਹਦਾਇਤਾਂ ’ਤੇ ਅਮਲ ਕਰਦੇ ਹੋਏ ਸਿਵਲ ਡਿਫੈਂਸ ਪਟਿਆਲਾ ਦੀ ਟੀਮ ਨੇ ਇੱਕ ਦਿਨ ਵਿੱਚ ਵੱਖ-ਵੱਖ ਥਾਵਾਂ ’ਤੇ ਤੰਬਾਕੂ ਦਾ ਸੇਵਨ ਕਰਨ ਵਾਲੇ 55 ਵਿਅਕਤੀਆਂ ਦੇ ਚਲਾਨ ਕੱਟ ਕੇ 9500 ਰੁਪਏ ਦੇ ਜ਼ੁਰਮਾਨੇ ਵਸੂਲ ਕੀਤੇ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ । ’’ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਦੱਸਿਆ ਕਿ ਸਿਵਲ ਡਿਫੈਂਸ ਵੱਲੋਂ ਪਿਛਲੇ ਚਾਰ ਮਹੀਨਿਆਂ ਵਿੱਚ ਹੁਣ ਤੱਕ 547 ਵਿਅਕਤੀਆਂ ਦੇ ਚਲਾਨ ਕੱਟ ਕੇ 65 ਹਜ਼ਾਰ ਤੋਂ ਵੀ ਵੱਧ ਰਾਸ਼ੀ ਜ਼ੁਰਮਾਨੇ ਵੱਜੋਂ ਵਸੂਲ ਕੀਤੀ ਜਾ ਚੁੱਕੀ ਹੈ । ਉਨ•ਾਂ ਕਿਹਾ ਕਿ ਸਿਵਲ ਡਿਫੈਂਸ ਵੱਲੋਂ ਜਿਥੇ ਲਗਾਤਾਰ ਲੋਕਾਂ ਨੂੰ ਤੰਬਾਕੂ ਦਾ ਸੇਵਨ ਕਰਨ ਨਾਲ ਪੈਦਾ ਹੋਣ ਵਾਲੇ ਰੋਗਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਤੰਬਾਕੂ ਵੇਚਣ ਅਤੇ ਖਾਣ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ ।
ਸ਼੍ਰੀ ਜੀ.ਕੇ. ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਕੁਝ ਰੇਹੜੀ ਚਾਲਕਾਂ ਵੱਲੋਂ ਸਰਕਾਰ ਦੀਆਂ ਇਨ ਹਦਾਇਤਾਂ ਦੀ ਉ¦ਘਣਾ ਕੀਤੇ ਜਾਣ ਦੀ ਸੂਚਨਾ ਮਿਲਣ ’ਤੇ ਸਿਵਲ ਡਿਫੈਂਸ ਦੀ ਟੀਮ ਨੇ ਯੋਜਨਾਬੱਧ ਢੰਗ ਨਾਲ ਬੱਸ ਸਟੈਂਡ ਦੇ ਨਜ਼ਦੀਕ ਖੜਨ ਵਾਲੀਆਂ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਾਹਰਵਾਰ ਖੜ•ੀਆਂ ਇਨ•ਾਂ ਰੇਹੜੀਆਂ ਦੀ ਜਾਂਚ ਕੀਤੀ ਅਤੇ ਸਵੇਰੇ 9.30 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਚੱਲੀ ਜਾਂਚ ਪ੍ਰਕਿਰਿਆ ਦੌਰਾਨ ਕਰੀਬ 2500 ਪੈਕਟ ਗੁਟਕਿਆਂ ਦੇ ਬਰਾਮਦ ਕੀਤੇ ਗਏ । ਉਨ ਦੱਸਿਆ ਕਿ ਕੁਝ ਰੇਹੜੀਆਂ ਵਾਲਿਆਂ ਨੇ ਕੇਲਿਆਂ ਦੀ ਆੜ ਵਿੱਚ ਤੰਬਾਕੂ ਉਤਪਾਦ ਰੱਖੇ ਹੋਏ ਸਨ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਬਾਕੂ ਦਾ ਸੇਵਨ ਕਰਨ ਅਤੇ ਇਸ ਨਾਲ ਬਣੇ ਪਦਾਰਥਾਂ ਦੀ ਵਿਕਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਇਨ ਹਦਾਇਤਾਂ ਦੀ ਉ¦ਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ । ਇਸ ਦੌਰਾਨ ਉਨ ਸਿਵਲ ਡਿਫੈਂਸ ਦੇ ਚੀਫ ਵਾਰਡਨ ਸ਼੍ਰੀ ਕੇ.ਐਸ. ਸੇਖੋਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਉਨ ਦੀ ਸਮੁੱਚੀ ਟੀਮ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਹੈ । ਜ਼ਿਕਰਯੋਗ ਹੈ ਕਿ ਸਿਵਲ ਡਿਫੈਂਸ ਦੀ ਇਸ ਟੀਮ ਵਿੱਚ ਡਵੀਜ਼ਨਲ ਵਾਰਡਨ ਸ਼੍ਰੀ ਬੀ.ਐਸ. ਸੋਹੀ, ਪੋਸਟ ਵਾਰਡਨ ਸ਼੍ਰੀ ਰਾਜ ਕੁਮਾਰ, ਸ਼੍ਰੀ ਦਵਿੰਦਰ ਸਿੰਘ, ਸ਼੍ਰੀ ਸੁਨੀਲ ਕੁਮਾਰ ਤੇ ਸ਼੍ਰੀ ਮਨਮੋਹਨ ਸਿੰਘ ਵੀ ਸ਼ਾਮਲ ਸਨ ।

Post a Comment