ਪਟਿਆਲਾ, 26 ਅਕਤੂਬਰ : (ਪਟਵਾਰੀ) ‘‘ ਪੰਜਾਬ ਸਰਕਾਰ ਵੱਲੋਂ ਨਾ-ਮੁਰਾਦ ਬਿਮਾਰੀ ਕੈਂਸਰ ਦੇ ਢੁਕਵੇਂ ਇਲਾਜ ਲਈ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਕਰੀਬ 50 ਲੱਖ ਰੁਪਏ ਦੀ ਲਾਗਤ ਵਾਲੀ ਅਤਿ-ਆਧੁਨਿਕ ਜਾਂਚ ਮਸ਼ੀਨ ਸਥਾਪਤ ਕੀਤੀ ਗਈ ਹੈ ਜਿਸ ਨਾਲ ਕੈਂਸਰ ਦਾ ਮੁੱਢਲੇ ਪੜਾਅ ’ਤੇ ਹੀ ਪਤਾ ਲੱਗਣ ਕਾਰਨ ਕੈਂਸਰ ਪੀੜਤ ਮਰੀਜ਼ ਨੂੰ ਇੱਕ ਨਵਾਂ ਜੀਵਨ ਪ੍ਰਦਾਨ ਹੋ ਸਕੇਗਾ । ’’ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਦੇ ਪੈਥਾਲੋਜੀ ਵਿਭਾਗ ਵਿਖੇ ਇੰਗਲੈਂਡ ਤੋਂ ਮੰਗਵਾਈ ਗਈ ਇਸ ਕੈਂਸਰ ਜਾਂਚ ਮਸ਼ੀਨ ਦਾ ਉਦਘਾਟਨ ਕਰਨ ਮਗਰੋਂ ਦਿੱਤੀ । ਉਨ ਕਿਹਾ ਕਿ ਏਮਜ਼ ਨਵੀਂ ਦਿੱਲੀ ਅਤੇ ਪੀ.ਜੀ.ਆਈ ਚੰਡੀਗੜ• ਤੋਂ ਬਾਅਦ ਪੰਜਾਬ ਸਰਕਾਰ ਦੇ ਉਦਮ ਸਦਕਾ ਪ੍ਰਸਿੱਧ ਸਰਕਾਰੀ ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਕੈਂਸਰ ਦੀ ਬਿਮਾਰੀ ਦਾ ਪਤਾ ਲਗਾਉਣ ਵਾਲੀ ਉੱਤਰੀ ਭਾਰਤ ਦੀ ਪਹਿਲੀ ਸਿਹਤ ਸੰਸਥਾ ਬਣ ਜਾਵੇਗੀ ਤੇ ਇਸ ਮਸ਼ੀਨ ਦੇ ਸਥਾਪਤ ਹੋਣ ਨਾਲ ਕੈਂਸਰ ਪੀੜਤਾਂ ਤੇ ਉਨ ਦੇ ਪਰਿਵਾਰਕ ਮੈਂਬਰਾਂ ਨੂੰ ਵੱਡੀ ਰਾਹਤ ਮਿਲੇਗੀ । ਉਨ ਕਿਹਾ ਕਿ ਕੈਂਸਰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਜਿਸ ਲਈ ਅਜੋਕਾ ਰਹਿਣ-ਸਹਿਣ ਤੇ ਖਾਣ-ਪੀਣ ਦੇ ਢੰਗ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ । ਉਨ ਕਿਹਾ ਕਿ ਕੋਈ ਵੀ ਵਿਅਕਤੀ ਕੈਂਸਰ ਸਬੰਧੀ ਪੈਦਾ ਹੋਣ ਵਾਲੇ ਸ਼ੰਕਿਆਂ ਨੂੰ ਸਿਰਫ 30 ਰੁਪਏ ਦੀ ਫੀਸ ਭਰ ਕੇ ਇਸ ਜਾਂਚ ਮਸ਼ੀਨ ਰਾਹੀਂ ਦੂਰ ਕਰ ਸਕਦਾ ਹੈ। ਸ਼੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਹੋਰ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਕੈਂਸਰ ਦੇ ਡਾਇਗਨੋਸਿਸ ਵਾਲੀ ਅਜਿਹੀ ਜਾਂਚ ਮਸ਼ੀਨ ਨਾ ਹੋਣ ਕਾਰਨ ਇਸ ਮਸ਼ੀਨ ਦਾ ਫਾਇਦਾ ਰਾਜ ਭਰ ਦੇ ਲੋੜਵੰਦ ਲੋਕ ਉਠਾ ਸਕਣਗੇ ਅਤੇ ਹਰ ਸਾਲ ਕੈਂਸਰ ਦੇ ਇਲਾਜ ਲਈ ਨੀਮ-ਹਕੀਮਾਂ ਅਤੇ ਹੋਰ ਮਹਿੰਗੇ ਹਸਪਤਾਲਾਂ ਦੇ ਅੜਿੱਕੇ ਆ ਕੇ ਕੀਮਤੀ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਵੀ ਸਮੇਂ ਸਿਰ ਬਚਾਇਆ ਜਾ ਸਕੇਗਾ। ਇਸ ਮੌਕੇ ਸ਼੍ਰੀ ਜੀ.ਕੇ. ਸਿੰਘ ਨੇ ਪੈਥਾਲੋਜੀ ਵਿਭਾਗ ਵਿਖੇ ਇਸ ਮਸ਼ੀਨ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਲਗਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕਾਇਆ ਕਲਪ ਕਰਨ ਲਈ ਜਿਥੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਉਥੇ ਹੀ ਇਥੇ ਆਉਣ ਵਾਲੇ ਮਰੀਜ਼ਾਂ ਨੂੰ ਸਰਵੋਤਮ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਇਲਾਜ ਤਕਨੀਕਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਉਨ ਕਿਹਾ ਕਿ ਜੇ ਕੈਂਸਰ ਵਰਗੀ ਗੰਭੀਰ ਬਿਮਾਰੀ ਸਬੰਧੀ ਮੁਢਲੇ ਪੜਾਅ ਵਿੱਚ ਹੀ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਛੇਤੀ ਅਤੇ ਸਹੀ ਢੰਗ ਨਾਲ ਕੀਤਾ ਜਾ ਸਕਦਾ ਹੈ । ਸੈਮੀਨਾਰ ਦੌਰਾਨ ਸ਼੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਅਤੇ ਨਸ਼ਿਆਂ ਵਿਰੁੱਧ ਵਿਆਪਕ ਪੱਧਰ ’ਤੇ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮ ਵਿੱਚ ਵਿਦਿਆਰਥੀ ਵਰਗ ਨੂੰ ਵੀ ਵਧ ਚੜ• ਕੇ ਸ਼ਾਮਲ ਹੋਣਾ ਚਾਹੀਦਾ ਹੈ । ਉਨ ਕਿਹਾ ਕਿ ਡਾਕਟਰੀ ਦਾ ਕਿੱਤਾ ਬੇਹੱਦ ਸੇਵਾ ਭਾਵਨਾ ਵਾਲਾ ਕਿੱਤਾ ਹੈ ਇਸ ਲਈ ਸਮਾਜ ਨੂੰ ਸਿਹਤ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ । ਉਨ•ਾਂ ਕਿਹਾ ਕਿ ਹਰੇਕ ਇਨਸਾਨ ’ਚ ਚੰਗੀਆਂ ਆਦਤਾਂ, ਕਸਰਤ, ਮਿਆਰੀ ਭੋਜਨ, ਨਸ਼ਿਆਂ ਤੋਂ ਦੂਰੀ, ਦੂਜਿਆਂ ਪ੍ਰਤੀ ਸੇਵਾ ਤੇ ਸਤਿਕਾਰ ਦੀ ਭਾਵਨਾ ਅਤੇ ਸਮਾਜ ਨੂੰ ਸਮਰਪਿਤ ਹੋਣ ਵਰਗੇ ਗੁਣ ਹੋਣੇ ਚਾਹੀਦੇ ਹਨ । ਇਸ ਮੌਕੇ ਈਸਟ ਪੈਨਾਈਨ ਸਾਇਟੋਲੋਜੀ ਸੈਂਟਰ ਲੀਡਸ (ਇੰਗਲੈਂਡ) ਦੇ ਡਿਪਟੀ ਡਾਇਰੈਕਟਰ ਡਾ. ਨਿੱਕ ਡੱਡਿੰਗ ਅਤੇ ਦੋ ਹੋਰ ਮਾਹਿਰਾਂ ਨੇ ਕੈਂਸਰ ਦੇ ਡਾਇਗਨੋਸਿਸ ਲਈ ਲਿਕੁਇਡ ਬੇਸਡ ਸਾਇਟੋਲੋਜੀ ’ਤੇ ਚਾਨਣਾ ਪਾਇਆ । ਇਸ ਮੌਕੇ ਪੈਥਾਲੋਜੀ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਬੱਲ ਨੇ ਦੱਸਿਆ ਕਿ ਲਿਕੁਇਡ ਬੇਸਡ ਸਾਇਟੋਲੋਜੀ ਦੀ ਵਿਧੀ, ਕੰਨਵੈਂਸ਼ਨਲ ਪੈਪ ਸਮੀਅਰ ਨਾਲੋਂ ਵਧੇਰੇ ਅਗਾਂਹ ਵਧੂ ਹੈ । ਉਨ ਕਿਹਾ ਕਿ ਇਸ ਵਿਧੀ ਨਾਲ ਬਹੁ-ਗਿਣਤੀ ਮਰੀਜ਼ਾਂ ਦੇ ਟੈਸਟ ਇੱਕੋ ਵਾਰ ’ਚ ਕੀਤੇ ਜਾ ਸਕਦੇ ਹਨ । ਉਨ ਦੱਸਿਆ ਕਿ ਕੈਂਸਰ ਪੀੜਤਾਂ ਦੇ ਪੇਟ, ਫੇਫੜਿਆਂ ਜਾਂ ਦਿਲ ਦੇ ਦੁਆਲੇ ਅਸਾਧਾਰਨ ਅਤੇ ਫਾਲਤੂ ਪਾਣੀ ਜਮ ਹੋ ਜਾਂਦਾ ਹੈ ਅਤੇ ਇਸ ਵਾਧੂ ਪਾਣੀ ਦੀ ਜਾਂਚ ਵੀ ਇਸੇ ਮਸ਼ੀਨ ਨਾਲ ਸਫਲਤਾਪੂਰਵਕ ਕੀਤੀ ਜਾਂਦੀ ਹੈ । ਇਸ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਕੇ.ਡੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਦਮ ਸਦਕਾ ਹਸਪਤਾਲ ਵਿੱਚ ਨਵੀਂਆਂ ਉਸਾਰੀਆਂ, ਵਾਰਡਾਂ ਦੀ ਬਿਜਲੀ ਵਾਈਰਿੰਗ ਅਤੇ ਹੋਰ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਸਰਕਾਰੀ ਰਜਿੰਦਰਾ ਹਸਪਤਾਲ ਮਿਆਰੀ ਸਿਹਤ ਸੇਵਾਵਾਂ ਤੇ ਸਹੂਲਤਾਂ ਪੱਖੋਂ ਨੰਬਰ ਇੱਕ ਹਸਪਤਾਲ ਬਣ ਜਾਵੇਗਾ । ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਡਾ. ਨਿੱਕ ਡੱਡਿੰਗ ਨੂੰ ਯਾਦਗਾਰੀ ਚਿੰਨ• ਪ੍ਰਦਾਨ ਕੀਤੇ ਗਏ । ਸੈਮੀਨਾਰ ਦੌਰਾਨ ਕਾਲਜ ਦੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਖਿਆਰਥੀ ਹਾਜ਼ਰ ਸਨ ।

Post a Comment