ਪਟਿਆਲਾ, 26 ਅਕਤੂਬਰ : (ਪਟਵਾਰੀ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਕਿਹਾ ਹੈ ਕਿ ਚਾਈਲਡ ਲਾਈਨ 1098 ਬੇਬਸ ਅਤੇ ਬੇਸਹਾਰਾ ਬੱਚਿਆਂ ਸਮੇਤ ਮੁਸੀਬਤ ’ਚ ਫਸੇ ਬੱਚਿਆਂ ਲਈ ਇਕ ਵਰਦਾਨ ਸਾਬਤ ਹੋ ਰਹੀ ਹੈ ਅਤੇ ਇਸ ਵੱਲੋਂ ਹੁਣ ਤੱਕ 55 ਬੱਚਿਆਂ ਨੂੰ ਸੰਭਾਲਿਆ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਅੱਜ ਚਾਈਲਡ ਲਾਈਨ ਸਲਾਹਕਾਰ ਬੋਰਡ ਦੀ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੌਕੇ ਉਨ•ਾਂ ਦੱਸਿਆ ਕਿ ਪਟਿਆਲਾ ਵਿਖੇ ਯਾਦਵਿੰਦਰ ਇਨਕਲੇਵ ਵਿਖੇ 1.5 ਏਕੜ ਜਮੀਨ ’ਚ 50 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਬਾਲ ਭਵਨ ਦਾ ਪ੍ਰਾਜੈਕਟ ਨਵੰਬਰ ਮਹੀਨੇ ਚਾਲੂ ਕਰ ਦਿੱਤਾ ਜਾਵੇਗਾ ਅਤੇ ਇੱਥੇ ਚਾਈਲਡ ਲਾਈਨ ਵੱਲੋਂ ਬਚਾਏ ਗਏ ਬੱਚਿਆਂ ਲਈ ਦੋ ਕਮਰੇ ਰਾਖਵੇਂ ਰੱਖੇ ਜਾਣਗੇ। ਇਸ ਮੌਕੇ ਉਨ•ਾਂ ਬਾਲ ਮਜ਼ਦੂਰੀ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਬਾਲ ਮਜ਼ਦੂਰੀ ਰੋਕਣ ਲਈ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਵਾਲਿਆਂ ਨੂੰ ਵੀ ਚੇਤੰਨ ਕੀਤਾ ਜਾ ਸਕੇ ਅਜਿਹਾ ਕਰਵਾਉਣਾ ਕਾਨੂੰਨਨ ਜ਼ੁਰਮ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਟਿਆਲਾ ਵਿਖੇ ਚਾਈਲਡ ਲਾਈਨ ਦੀ ਸੇਵਾ ਨਿਭਾ ਰਹੀ ਸਮਾਜ ਸੇਵੀ ਸੰਸਥਾ ਨਵਜੀਵਨੀ ਨੂੰ ਸਬੰਧਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਆਪਣਾ ਸਹਿਯੋਗ ਨਿਰਸੰਕੋਚ ਦੇਣਾ ਯਕੀਨੀ ਬਨਾਉਣ। ਉਨ ਇਹ ਵੀ ਕਿਹਾ ਕਿ ਜਿੱਥੇ ਕਿਤੇ ਬਾਲ ਮਜ਼ਦੂਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ, ਉਥੇ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਅਤੇ ਸਬੰਧਤ ਵਿਅਕਤੀ ਦਾ ਚਲਾਣ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੀ ਸਰਕਾਰੀ ਡਿਊਟੀ ਕਰਨ ਸਮੇਂ ਵੀ ਅਫ਼ਸਰਸ਼ਾਹੀ ਵਾਲੀ ਨੀਤੀ ਨਾ ਅਪਨਾਉਣ ਤਾਂ ਜੋ ਸਮਾਜ ਸੇਵਾ ’ਚ ਲੱਗੀਆਂ ਸੰਸਥਾਵਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਉਨ ਨੇ ਇਹ ਵੀ ਆਦੇਸ਼ ਦਿੱਤੇ ਕਿ ਚਾਈਲਡ ਲਾਈਨ ਵੱਲੋਂ ਕਿਸੇ ਬੱਚੇ ਦੀ ਉਮਰ ਜਾਨਣ ਲਈ ਕਰਵਾਏ ਜਾਂਦੇ ਟੈਸਟਾਂ ਲਈ ਕੋਈ ਫੀਸ ਨਾ ਲਈ ਜਾਵੇ ਅਤੇ ਸਕੂਲ ਸਿਹਤ ਅਫ਼ਸਰ ਇਹ ਰਿਪੋਰਟ ਵੀ ਦੋ ਦਿਨਾਂ ਅੰਦਰ ਦੇਣੀ ਯਕੀਨੀ ਬਨਾਉਣ। ਇਸ ਮੌਕੇ ਉਨ ਦੱਸਿਆ ਕਿ ਜ਼ਿਲ ਪ੍ਰਸ਼ਾਸ਼ਨ ਵੱਲੋਂ 12 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਸਿਵਲ ਲਾਈਨਜ਼ ਵਿਖੇ ਬਾਲ ਦਿਵਸ ਤੇ ਦਿਵਾਲੀ ਮਨਾਉਣ ਲਈ ਜ਼ਿਲ ਪੱਧਰੀ ਸਮਾਰੋਹ ਕਰਵਾਇਆ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਪਟਿਆਲਾ ਨੂੰ ਵੀ ਆਦੇਸ਼ ਦਿੱਤੇ ਕਿ ਲੋੜਵੰਦਾਂ ਨੂੰ ਦੇਣ ਲਈ ਪੁਰਾਣੀਆਂ ਕਿਤਾਬਾਂ, ਕੱਪੜੇ ਤੇ ਹੋਰ ਵਸਤਾਂ ਇਕੱਤਰ ਕਰਨ ਲਈ ਇਕ ਕੇਂਦਰ ਸਥਾਪਤ ਕੀਤਾ ਜਾਵੇ। ਉਨ ਪਟਿਆਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਵਸਤਾਂ ਫਿਲਹਾਲ ਨਵਜੀਵਨੀ ਸੰਸਥਾ ਵਿਖੇ ਪੁੱਜਦੀਆਂ ਕਰਨ। ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ’ਤੇ ਨਵਜੀਵਨੀ ਸੰਸਥਾ ਅਤੇ ਚਾਈਲਡ ਹੈਲਪ ਲਾਈਨ ਦੀ ਦੇਖ ਰੇਖ ਕਰ ਰਹੀ ਹਰਜਿੰਦਰ ਕੌਰ ਵੱਲੋਂ ਨਿਡਰ ਹੋ ਕੇ ਬਾਲਾਂ ਦੀ ਸਾਂਭ ਸੰਭਾਲ ਅਤੇ ਬਾਲ ਮਜ਼ਦੂਰਾਂ ਨੂੰ ਬਚਾਉਣ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ•ਾਂ ਕਿਹਾ ਕਿ ਉਹ ਨਵਜੀਵਨੀ ਸੰਸਥਾ ਵੱਲੋਂ 9 ਨਵੰਬਰ ਨੂੰ ਵਿਸ਼ੇਸ਼ ਬੱਚਿਆਂ ਨਾਲ ਦਿਵਾਲੀ ਮਨਾਉਣ ਲਈ ਕਰਵਾਏ ਜਾਣ ਵਾਲੇ ਸਮਾਰੋਹ ਮੌਕੇ ਵੀ ਖ਼ੁਦ ਨਵਜੀਵਨੀ ਸੰਸਥਾ ਵਿਖੇ ਜਾਣਗੇ। ਉਨ•ਾਂ ਸਨੌਰ ਰੋਡ ਵਿਖੇ ਅਰਾਈ ਮਾਜਰਾ (ਛੋਟਾ) ਨੇੜੇ ਝੁੱਗੀਆਂ ਝੌਂਪੜੀਆਂ ’ਚ ਰਹਿੰਦੇ ਬੱਚਿਆਂ ਦੀ ਪੜਾਈ ਲਈ ਕੇਂਦਰ ਖੋਲ•ਣ ਲਈ ਵੀ ਜ਼ਿਲ•ਾ ਸਿੱਖਿਆ ਅਫ਼ਸਰ ਨੂੰ ਆਦੇਸ਼ ਦਿੱਤੇ।
ਇਸ ਮੌਕੇ ਨਵਜੀਵਨੀ ਸੰਸਥਾ ਦੇ ਮੁਖੀ ਅਤੇ ਚਾਈਲਡ ਹੈਲਪ ਲਾਈਨ ਦੇ ਡਾਇਰੈਕਟਰ ਡਾ. ਐਨ.ਐਸ. ਸੋਢੀ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਸੰਸਥਾ ਵੱਲੋਂ ਬਾਲ ਮਜ਼ਦੂਰੀ ਦੇ ਕੰਮਾਂ ਤੋਂ ਬਚਾਏ ਗਏ ਬੱਚਿਆਂ ਅਤੇ ਇਸ ਬਾਲ ਸਹਾਇਤਾ ਲਾਈਨ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ ਚਾਈਲਡ ਲਾਈਨ ਨਾਲ ਦੋਸਤੀ ਜਾਗਰੂਕਤਾ ਹਫ਼ਤਾ ਮਨਾਇਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅੰਮ੍ਰਿਤ ਗਿੱਲ, ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਵਿਨੋਦ ਕੁਮਾਰ, ਸਮਾਜ ਸੇਵੀ ਸ਼੍ਰੀ ਬਲਤੇਜ ਪੰਨੂੰ, ਸਕੱਤਰ ਰੈਡ ਕਰਾਸ ਡਾ. ਪੀ.ਐਸ. ਸਿੱਧੂ, ਸਹਾਇਕ ਕਿਰਤ ਕਮਿਸ਼ਨਰ ਸ. ਬਲਵਿੰਦਰ ਸਿੰਘ, ਉਪ ਜ਼ਿਲ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਪਰਮਜੀਤ ਕੌਰ, ਡਾ. ਹਰਸ਼ ਰਾਜ, ਡੀ.ਐਸ.ਪੀ. ਟ੍ਰੈਫਿਕ ਸ. ਨਾਹਰ ਸਿੰਘ, ਇੰਚਾਰਜ ਐਂਟੀ ਹਿਊਮਨ ਟ੍ਰੇਫਿਕਿੰਗ ਸੈਲ ਐਸ.ਆਈ. ਬਲਤੇਜ ਸਿੰਘ, ਐਸ.ਬੀ.ਆਰ.ਸੀ. ਸ਼੍ਰੀਮਤੀ ਸ਼ਮਿੰਦਰ ਕੌਰ, ਸ਼੍ਰੀ ਕ੍ਰਿਸ਼ਨ ਚੰਦ ਡੀ.ਈ. ਬੀ.ਐਸ.ਐਨ.ਐਲ. ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Post a Comment