ਸ਼ਹਿਣਾ/ਭਦੌੜ 26 ਅਕਤੂਬਰ (ਸਾਹਿਬ ਸੰਧੂ) ਪੰਜਾਬ ਰਾਜ ਦੀ ਮੌਜੂਦਾ ਸ਼ਿਅਦ-ਭਾਜਪਾ
ਗਠ-ਜੋੜ ਸਰਕਾਰ ਮੰਡੀਆਂ ਚ ਵਿਭਿੰਨ ਖਰੀਦ ਇਜੰਸੀਆਂ ਦੁਆਰਾ ਖਰੀਦੇ ਗਏ ਝੋਨਾ ਭੁਗਤਾਨ ਠੀਕ ਸਮੇਂ ਤੇ ਕਰਾਉਣ ਚ ਲ¤ਗਭਗ ਨਾਕਾਮ ਹੁੰਦੀ ਵਿਖਾਈ ਦੇ ਰਹੀ ਹੈ । ਜਦੋਂ ਕਿ ਰਾਜ ਸਰਕਾਰ ਖਰੀਦੇ ਗਏ ਝੋਨਾ ਦਾ ਭੁਗਤਾਨ 24 ਤੋਂ48 ਘੰਟਿਆਂ ਚ ਕੀਤੇ ਜਾਣ ਲਈ ਕੜੇ ਆਦੇਸ਼ ਜਾਰੀ ਕਰ ਚੁ¤ਕੀ ਹੈ ਅਤੇ ਅਧਿਕਾਰੀ ਆਦੇਸ਼ਾ ਅਨੁਸਾਰ ਭੁਗਤਾਨ ਕਰਨ ਦੇ ਦਾਵੇ ਕਰਦੇ ਨਹੀਂ ਥੱਕਦੇ ਪਰ ਇਹ ਸਰਕਾਰੀ ਦਾਵਿਆਂ ਅਤੇ ਆਦੇਸ਼ਾਂ ਦਾ ਅਸਰ ਮਾਰਕੀਟ ਕਮੇਟੀ ਭਦੌੜ ਦੀਆਂ ਮੰਡੀਆਂ ਚ ਕਿਤੇ ਵਿਖਾਈ ਨਹੀਂ ਦਿੰਦਾ । ਇ¤ਥੇ ਤਾਂ ਇਹ ਆਲਮ ਹੈ ਕਿ ਮਾਰਕੀਟ ਕਮੇਟੀ ਭਦੌੜ ਦੀ ਮੰਡੀ ਪਿੰਡ ਵਿਧਾਤੇ, ਨੈਣੇਵਾਲ, ਸੰਧੂਕਲਾਂ, ਪਖੋਕੇ ਆਦਿ ਮੰਡੀਆਂ ਚ ਆੜਤੀਆਂ ਨੇ ਦ¤ਸਿਆ ਕਿ ਮੰਡੀਆਂ ਚ ਪਿਛਲੇ ਛੇ ਦਿਨ ਪਹਿਲਾਂ ਤੋਂ ਵਿਕੇ ਹੋਏ ਝੋਨੇ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ ਹੈ । ਇਸਦੇ ਇਲਾਵਾ ਕਈ ਮੰਡੀਆਂ ਚ ਬਾਰਦਾਨੇ ਦੀ ਭਾਰੀ ਕਮੀ ਦੇ ਚਲਦੇ ਵੀ ਪਰੇਸ਼ਾਨੀ ਝਲਣੀ ਪੈ ਰਹੀ ਹੈ ।
ਜਿਕਰਯੋਗ ਹੈੋ ਕਿ ਮਾਰਕੀਟ ਕਮੇਟੀ ਭਦੌੜ ਦੀਆਂ ਮੰਡੀਆਂ ਚ ਕੇਂਦਰ ਸਰਕਾਰ ਦੀ ਖਰੀਦ ਇਜੰਸੀ ਐਫ.ਸੀ.ਆਈ ਦੇ ਇਲਾਵਾ ਰਾਜ ਸਰਕਾਰ ਦੀ ਵੱਖ ਵੱਖ ਖਰੀਦ ਏਜੰਸੀਆ ਖਰੀਦ ਕਰ ਰਹੀਆਂ ਹਨ ਪਰ ਲਿਫਟਿੰਗ ਦਾ ਕਾਰਜ ਠੀਕ ਢੰਗ ਨਾਲ ਨਹੀਂ ਹੋਣ ਦੇ ਕਾਰਨ ਮੰਡੀਆਂ ਚ ਆ ਰਹੀ ਫਸਲ ਉਤਾਰਣ ਚ ਭਾਰੀ ਪਰੇਸ਼ਾਨੀ ਆ ਰਹੀ ਹੈ ਉਥੇ ਹੀ ਖਰੀਦ ਇਜੰਂਸੀਆਂ ਵਿਕੇ ਹੋਏ ਝੋਨੇ ਦਾ ਭੁਗਤਾਨ ਕਰਨ ਚ ਭੁਗਤਾਨ ਸਬੰਧੀ ਸਰਕਾਰੀ ਨਿਯਮਾਂ ਦੀ ਅਨਦੇਖੀ ਕਰ ਰਹੇ ਹਨ। ਜਿਸ ਕਾਰਨ ਕਿਸਾਨਾਂ ਅਤੇ ਆੜਤੀਆਂ ਨੂੰ ਵ¤ਡੀ ਪਰੇਸ਼ਾਨੀ ਦਾ ਸਾਹਮਣਾ ਕਰਣਾ ਪੈ ਰਿਹਾ ਹੈ ।
ਭੁਗਤਾਨ ਚ ਨਿਯਮਾਂ ਦੀ ਅਨਦੇਖੀ -
ਰਾਜ ਸਰਕਾਰ ਦੀ ਪ੍ਰਮੁ¤ਖ ਖਰੀਦ ਏਜੰਸੀ ਪਨਗ੍ਰੇਨ ਅਤੇ ਪਨਸਪ ਜੋ ਭਦੌੜ ਦੀਆਂ ਕਈ ਮੰਡੀਆਂ ਚ ਖਰੀਦ ਕਰ ਰਹੀਆਂ ਹਨ ਲੇਕਿਨ ਪੰਜ-ਪੰਜ ਦਿਨ ਪਹਿਲਾਂ ਵਿਕੇ ਹੋਏ ਝੋਨੇ ਦਾ ਭੁਗਤਾਨ ਹੁਣ ਤ¤ਕ ਨਹੀਂ ਕੀਤਾ ਗਿਆ ਕਈ ਮੰਡੀਆਂ ਚ ਤਾਂ ਆੜਤੀਆ ਕਾਰਡ ਸਵੈਪ ਕਰਨ ਲਈ ਉਪਰੋਕਤ ਮਸ਼ੀਨ ਨੂੰ ਖਰੀਦ ਇੰਸਪੈਕਟਰ ਆਪਣੇ ਨਾਲ ਹੀ ਨਹੀਂ ਲਿਆਉਂਦਾ।
ਡੀ.ਐਮ ਪਨਸਪ -
ਰਾਜ ਸਰਕਾਰ ਦੀ ਖਰੀਦ ਏਜੰਸੀ ਵੀ ਕਿਸੇ ਤੋਂ ਘ¤ਟ ਨਹੀਂ ਹੈ ਪਨਸਪ ਦੁਆਰਾ ਕਈ ਮੰਡੀਆਂ ਚ ਖਰੀਦ ਕੀਤੀ ਜਾ ਰਹੀ ਹੈ ਪਰ ਪਨਸਪ ਵਾਲੇ ਵੀ ਕਿਸੇ ਤੋ ਘ¤ਟ ਨਹੀਂ ਰਹਿਣਾ ਚਾਹੁੰਦੇ ਪਨਸਪ ਵਾਲਿਆਂ ਨੇ ਵੀ ਆੜਤੀਆਂ ਨੂੰ ਵੀ ਪੰਜ ਛੇ ਦਿਨ ਪਹਿਲਾਂ ਖਰੀਦੇ ਗਏ ਝੋਨੇ ਦਾ ਭੁਗਤਾਨ ਨਹੀਂ ਕੀਤਾ। ਇਸ ਸਬੰਧੀ ਜਦੋਂ ਪਨਸਪ ਦੇ ਡੀ.ਐਮ ਸੰਜੀਵ ਸ਼ਰਮਾ ਨਾਲ ਗ¤ਲ ਕੀਤੀ ਗਈ ਤਾਂ ਉਨ•ਾ ਨੇ ਕਿਹਾ ਕਿ ਖਰੀਦੇ ਗਏ ਝੋਨੇ ਦਾ ਭੁਗਤਾਨ ਦੇਰੀ ਤੋ ਹੋਣ ਦੀ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਫਿਰ ਵੀ ਮੈਂ ਜਾਂਚ ਕਰਕੇ ਉਚਿਤ ਕਾਰਵਾਈ ਕਰਾਂਗਾ।
ਜਿਲ•ਾ ਖੁਰਾਕ ਸਪਲਾਈ ਕੰਟਰੋਲਰ -
ਇਸ ਸਬੰਧੀ ਜਦੋਂ ਡੀਐਫਸੀ ਬਰਨਾਲਾ ਪ੍ਰਵੀਨ ਬਿਜ ਨਾਲ ਗ¤ਲ ਕੀਤੀ ਗਈ ਤਾਂ ਉਨ•ਾ ਨੇ ਕਿਹਾ ਕਿ ਖਰੀਦੇ ਗਏ ਝੋਨੇ ਦਾ ਭੁਗਤਾਨ ਨਿਰਧਾਰਿਤ ਸਮੇਂ ਤੇ ਕਰਨ ਦੇ ਆਦੇਸ਼ ਦਿ¤ਤੇ ਗਏ ਹਨ ।ਭੁਗਤਾਨ ਚ ਦੇਰੀ ਕਰਨਾ ਬਹੁਤ ਗਲਤ ਹੈ ਜੇਕਰ ਫਿਰ ਵੀ ਭੁਗਤਾਨ ਕਰਨ ਚ ਦੇਰੀ ਹੋ ਰਹੀ ਹੈ ਤਾਂ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।
ਏ.ਡੀ.ਸੀ ਥਿੰਦ -
ਮੰਡੀਆਂ ਚ ਖਰੀਦੇ ਗਏ ਝੋਨੇ ਦਾ ਭੁਗਤਾਨ ਦੇਰੀ ਨਾਲ ਕੀਤੇ ਜਾਣ ਬਾਰੇ ਗ¤ਲਬਾਤ ਕਰਦੇ ਹੋਏ ਏ.ਡੀ. ਸੀ ਜੋਰਾ ਸਿੰਘ ਥਿੰਦ ਨੇ ਕਿਹਾ ਕਿ ਵਿਕੇ ਹੋਏ ਝੋਨੇ ਦਾ ਭੁਗਤਾਨ ਨਿਯਮਾਂ ਅਨੁਸਾਰ 48 ਤੋਂ 72 ਘੰਟਿਆਂ ਚ ਹੋ ਜਾਣਾ ਚਾਹੀਦਾ ਹੈ ਜੇਕਰ ਕੋਈ ਵੀ ਖਰੀਦ ਏਜੰਸੀ ਝੋਨੇ ਦਾ ਭੁਗਤਾਨ ਕਰਨ ਚ ਨਿਯਮਾਂ ਦੀ ਅਨਦੇਖੀ ਕਰ ਰਹੀ ਹੈ ਤਾਂ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸਤੋਂ ਪਹਿਲਾਂ ਵੀ ਭਦੌੜ ਖੇਤਰ ਚ ਅਨਾਜ ਦਾ ਭੁਗਤਾਨ ਦੇਰੀ ਨਾਲ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਚੁ¤ਕੇ ਹਨ ਸਮੇ-ਸਮੇ ਪਰ ਪ੍ਰਸ਼ਾਸਨ ਦੇ ਉ¤ਚ ਅੁਧਿਕਾਰੀਆਂ ਦੇ ਕੋਲ ਗੱਲ ਪਹੁੰਚਾਉਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਣ ਕਾਰਨ ਖਰੀਦ ਏਜੇਂਸੀਆਂ ਵਾਲੇ ਨਿਯਮਾਂ ਦੀ ਅਨਦੇਖੀ ਕਰਦੇ ਆ ਰਹੇ ਹਨ ।

Post a Comment