ਤਲਵੰਡੀ ਸਾਬੋ(ਸ਼ੇਖਪੁਰੀਆ) ਸਥਾਨਕ ਕਚਹਿਰੀ ਵਿੱਚ ਪ੍ਰੈਕਟਿਸ ਕਰਦੇ ਵਕੀਲ ਸ਼ਿਵਚਰਨ ਸਿੰਘ ਨੇ ਪੁਲਿਸ ਤੇ ਉੱਚ ਅਧਿਕਾਰੀਆਂ ਨੂੰ ਲਿਖਤ ਦਰਖਾਸਤਾਂ ਭੇਜਕੇ ਨਾਇਬ ਤਹਿਸੀਲਦਾਰ ਤੇ ਰਿਸ਼ਵਤ ਮੰਗਣ,ਉਸਤੇ ਪਿਸਤੌਲ ਤਾਨਣ,ਅਤੇ ਧਮਕੀਆਂ ਦੇਣ ਦੇ ਦੋਸ਼ ਲਾਉਂਦਿਆਂ ਉਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉਸ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਇੱਕ ਰਜਿਸਟਰੀ ਕਰਾਉਣ ਗਿਆ।ਉੱਧਰ ਨਾਇਬ ਤਹਿਸੀਲਦਾਰ ਮਹਿੰਦਰ ਸਿੰਘ ਨੇ ਪੱਖ ਜਾਨਣ ਤੇ ਦੱਸਿਆ ਕਿ ਡਿਉਟੀ ਸਮੇਂ ਉਸ ਕੋਲ ਕੋਈ ਪਿਸਤੌਲ ਨਹੀਂ ਸੀ ਸਗੋਂ ਸਬੰਧਤ ਵਕੀਲ ਇੱਕ ਅਜਿਹੀ ਰਜਿਸਟਰੀ ਕਰਾਉਣ ਲਈ ਉਹਨਾਂ ਕੋਲ ਲੈਕੇ ਆਇਆ ਜਿਸਦੇ ਨਾ ਕਰਨ ਬਾਰੇ ਸਬੰਧਤ ਪਿੰਡ ਦੇ ਨੰਬਰਦਾਰ ਵੱਲੋਂ ਪਹਿਲਾਂ ਹੀ ਉਸ ਪਾਸ ਲਿਖਕੇ ਆਇਆ ਹੋਣ ਕਾਰਨ ਰਜਿਸਟਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸਤੇ ਖਿੱਝ ਕੇ ਉਕਤ ਵਕੀਲ ਨੇ ਮਨਘੜਤ ਕਹਾਣੀ ਬਿਆਨ ਕਰਕੇ ਉਸ ਉਪਰ ਝੂਠੇ ਦੋਸ਼ ਲਾਏ ਹਨ ਜਿਹਨਾਂ ਵਿੱਚ ਕੋਈ ਸਚਾਈ ਨਹੀਂ ਹੈ ।ਉਹਨਾਂ ਕਿਹਾ ਕਿ ਉਸੇ ਦਿਨ ਉਹਨਾਂ ਕਰੀਬ ਸੱਤਰ ਰਜਿਸਟਰੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ 25-30 ਰਜਿਸਟਰੀਆਂ ਉਹ ਵੀ ਹਨ ਜੋ ਕੁੱਝ ਲੋਕਾਂ ਨੇ ਸੱਚੇ-ਸੌਦੇ ਦੀ ਗਰੀਨ ਵੈਲਫੇਅਰ ਸੋਸਾਇਟੀ ਦੇ ਨਾਂ ਕਰਾਈਆਂ ਹਨ।ਨਾਇਬ ਨੇ ਵੀ ਉੱਚ ਅਧਿਕਾਰੀਆਂ ਤੇ ਪੁਲਿਸ ਨੂੰ ਲਿਖਤ ਦਰਖਾਸਤ ਭੇਜ ਕੇ ਉਕਤ ਵਕੀਲ ਵੱਲੋਂ ਸਰਕਾਰੀ ਕੰਮ ਵਿੱਚ ਵਿਘਨ ਪਾਉਣ, ਬਿਨਾਂ ਨੰਬਰਦਾਰ ਤੋਂ ਗਲਤ ਰਜਿਸਟਰੀ ਕਰਾਉਣ ਤੇ ਉਸਨੂੰ ਧਮਕੀਆਂ ਦੇਣ ਬਾਰੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Post a Comment