ਪਟਿਆਲਾ, 26 ਅਕਤੂਬਰ : (ਪਟਵਾਰੀ)ਪੰਜਾਬ ਸਰਕਾਰ ਵੱਲੋਂ ਤਿਓਹਾਰਾਂ ਦੇ ਮੱਦੇਨਜ਼ਰ ਪਟਿਆਲਾ ਜ਼ਿਲ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ (ਬੀ.ਪੀ.ਐਲ 2002 ਦੇ ਸਰਵੇ ਮੁਤਾਬਕ) ਪਰਿਵਾਰਾਂ ਨੂੰ ਰਾਸ਼ਨ ਡਿਪੂਆਂ ਰਾਹੀਂ ਦਿੱਤੀ ਜਾਣ ਵਾਲੀ ਖੰਡ ਦੇ ਕੋਟੇ ਤਹਿਤ ਅਕਤੂਬਰ ਮਹੀਨੇ ਵਿੱਚ ਨਿਯਮਤ ਢਾਈ ਕਿਲੋ ਲੈਵੀ ਖੰਡ ਤੋਂ ਇਲਾਵਾ ਇਸ ਮਹੀਨੇ ਵਿੱਚ ਪ੍ਰਤੀ ਪਰਿਵਾਰ 3 ਕਿਲੋ 930 ਗ੍ਰਾਮ ਵਧੇਰੇ ਖੰਡ ਦੇਣ ਦਾ ਫੈਸਲਾ ਕੀਤਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਦੱਸਿਆ ਕਿ ਬੀ.ਪੀ.ਐਲ ਕਾਰਡਧਾਰਕ 31 ਅਕਤੂਬਰ ਤੱਕ 2 ਕਿਲੋ 500 ਗ੍ਰਾਮ ਪ੍ਰਤੀ ਪਰਿਵਾਰ ਖੰਡ ਦੀ ਬਜਾਇ 6 ਕਿਲੋ 430 ਗ੍ਰਾਮ ਖੰਡ 13 ਰੁਪਏ 50 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਾਸ਼ਨ ਡਿਪੂਆਂ ਤੋਂ ਹਾਸਲ ਕਰ ਸਕਣਗੇ। ਉਨ ਦੱਸਿਆ ਕਿ ਪਨਸਪ ਵੱਲੋਂ ਇਹ ਖੰਡ ਸਾਰੇ ਰਾਸ਼ਨ ਡਿਪੂਆਂ ਨੂੰ ਜਾਰੀ ਕੀਤੀ ਜਾ ਰਹੀ ਹੈ ਜੋ ਕਿ 31 ਅਕਤੂਬਰ ਤੱਕ ਸਾਰੇ ਡਿਪੂ ਹੋਲਡਰਾਂ ਵੱਲੋਂ ਬੀ.ਪੀ.ਐਲ ਪਰਿਵਾਰਾਂ ਨੂੰ ਵੰਡੀ ਜਾਵੇਗੀ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਗਰੀਬੀ ਰੇਖਾ ਤੋਂ ਉਪਰਲੇ ਪਰਿਵਾਰ (ਏ.ਪੀ.ਐਲ), ਜਿਨ ਦੇ ਰਾਸ਼ਨ ਕਾਰਡ ਬਣੇ ਹੋਏ ਹਨ ਉਹ ਪ੍ਰਤੀ ਪਰਿਵਾਰ 8 ਕਿਲੋ 725 ਗ੍ਰਾਮ ਕਣਕ 8 ਰੁਪਏ 10 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੈ ਸਕਣਗੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਖੰਡ ਅਤੇ ਕਣਕ ਮੁਹੱਈਆ ਕਰਵਾਉਣ ਵਿੱਚ ਅਣਗਹਿਲੀ ਦਿਖਾਉਣ ਵਾਲੇ ਡਿਪੂ ਹੋਲਡਰਾਂ ਦੇ ਲਾਇਸੰਸ ਰੱਦ ਕੀਤੇ ਜਾਣਗੇ । ਉਨ ਦੱਸਿਆ ਕਿ ਕਿਸੇ ਕਿਸਮ ਦੀ ਮੁਸ਼ਕਿਲ ਜਾਂ ਰਾਸ਼ਨ ਨਾ ਮਿਲਣ ਦੀ ਸੂਰਤ ਵਿੱਚ ਇਲਾਕੇ ਦੇ ਖੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਦੇ ਦਫ਼ਤਰ ਵਿੱਚ ਜਾਂ ਜ਼ਿਲ ਕੰਟਰੋਲਰ ਪਟਿਆਲਾ ਦੇ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 0175- 2311318 ’ਤੇ ਸੰਪਰਕ ਕੀਤਾ ਜਾ ਸਕਦਾ ਹੈ ।

Post a Comment