ਲੁਧਿਆਣਾ (ਸਤਪਾਲ ਸੋਨੀ) ਗੁਰਦੁਆਰਾ ਸੁਖਮਣੀ ਸਹਿਬ ਅਰਬਨ ਅਸਟੇਟ ਦੁੱਗਰੀ ਫੇਸ-2 ਤੇ ਕਬਜਾ ਕਰਨ ਦੀ ਨੀਅਤ ਨਾਲ ਪਿਛਲੇ ਦਿਨੀ ਕੁੱਝ ਲੋਕਾਂ ਵੱਲੋਂ ਸਥਾਨਕ ਹੋਟਲ ਵਿਖੇ ਕੀਤੀ ਗਈ ਮੀਟਿੰਗ ਕੀਤੀ ਹਰਗਿਜ ਬਰਦਾਸਤ ਨਹੀ ਕੀਤਾ ਜਾਵੇਗਾ ਅਤੇ ਗੁਰੁ ਘਰ ਨੂੰ ਰਾਜਨੀਤਕ ਅਖਾੜਾ ਨਹੀ ਬਣਾਇਆ ਜਾਵੇਗਾ ਇਨ•ਾ ਸਬਦਾ ਦਾ ਪ੍ਰਗਟਾਵਾਂ ਗੁਰਦੁਆਰਾ ਸੁਖਮਣੀ ਸਹਿਬ ਦੁੱਗਰੀ ਫੇਸ 2 ਵਿਖੇ ਸੁਖਮਣੀ ਸਹਿਬ ਇਸਤਰੀ ਸਤਿਸੰਗ ਸਭਾ ਅਤੇ ਸਰਧਾਲੂ ਬੀਬੀਆਂ ਨੇ ਬੀਬੀ ਚਰਨਜੀਤ ਕੌਰ ਸਿੱਧੂ ਦੀ ਅਗਵਾਈ ਵਿੱਚ ਕੀਤਾ। ਇਸ ਮੌਕੇ ਵਿਸ਼ੇਸ ਤੌਰ ਤੇ ਮਨਜੀਤ ਕੋਰ, ਹਰਜੀਤ ਕੌਰ, ਸਵਰਨ ਕੌਰ, ਸੁਰਿੰਦਰ ਕੌਰ, ਸਿਮਰਜੀਤ ਕੌਰ, ਤ੍ਰਿਪਤ ਕੌਰ, ਗੁਰਮਿੰਦਰ ਕੌਰ, ਮਨਜੀਤ ਕੌਰ ਗਿੱਲ, ਗੁਰਬਚਨ ਕੌਰ ਆਦਿ ਨੇ ਮੀਟਿੰਗ ਵਿੱਚ ਸਿਰਕਤ ਕੀਤੀ । ਮੈਡਮ ਸਿੱਧੂ ਨੇ ਕਿਹਾ ਕਿ ਕੁੱਝ ਮੌਕਾਪ੍ਰਸਤ ਲੋਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਮੁੱਖ ਮੁੱਦਾ ਬਣਾ ਕਿ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਉਨ•ਾ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਨ•ਾ ਮੌਕਾਪ੍ਰਸਤ ਲੋਕਾਂ ਤੋਂ ਸੁਚੇਤ ਰਹਿਣ। ਬੀਬੀ ਸਿੱਧੂ ਨੇ ਪੱਤਰਕਾਰਾਂ ਨੂੰ ਕੁੱਝ ਕਾਗਜਾਤ ਵਿਖਾਉਂਦੇ ਹੋਏ ਕਿਹਾ ਕਿ ਸਵਿਧਾਨ ਦੀਆਂ ਗੱਲਾ ਕਰਨ ਵਾਲੇ ਸਰਬਜੀਤ ਸਿੰਘ ਬਾਬਾ ਅਤੇ ਬਲਦੇਵ ਸਿੰਘ ਸਵੱਦੀ ਅਤੇ ਉਸ ਦੇ ਸਾਥੀਆਂ ਨੇ ਪੰਜ ਸਾਲ ਪਹਿਲਾ ਸ਼੍ਰੋਮਣੀ ਕਮੇਟੀ ਮੈਂਬਰ, ਹੁਣ ਵਧਾਇਕ ਬਲਵਿੰਦਰ ਸਿੰਘ ਬੈਂਸ, ਕੌਸਲਰ ਜਗਬੀਰ ਸਿੰਘ ਸੋਖੀ ਦੀ ਹਾਜਰੀ ਵਿੱਚ ਸੁਸਾਇਟੀ ਦੇ ਸਵਿਧਾਨ ਮੁਤਾਬਕ ਜਨਰਲ ਇਜਲਾਸ ਸੱਦ ਕੇ ਚੋਣ ਕਰਵਾਉਣ ਦੀ ਬਜਾਏ ਇਲਾਕੇ ਦੀਆਂ ਸਰਧਾਲੂ ਸੰਗਤਾਂ ਦੇ ਇਕੱਠ ਵਿੱਚ ਚੋਣ ਕਰਵਾਉਣ ਬਾਏ ਲਿਖਤੀ ਸਮਝੋਤੇ ਤੇ ਹਸਤਾਖਰ ਕੀਤੇ ਸਨ। ਦੋਸ਼ ਲਗਾਉਂਦੇ ਹੋਏ ਬੀਬੀ ਸਿੱਧੂ ਨੇ ਕਿਹਾ ਕਿ ਕਿ ਅੱਜ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਤੋਂ ਹਿਸਾਬ ਮੰਗਣ ਵਾਲੇ ਬਾਬੇ ਨੂੰ ਗੁਰੁ ਅੰਗਦ ਦੇਵ ਨਗਰ ਦੇ ਗੁਰੁ ਘਰ ਵਿੱਚੋਂ ਇਲਾਕਾ ਵਾਸੀਆਂ ਨੇ ਕਥਿੱਤ ਤੌਰ ਤੇ ਫੰਡਾਂ ਦੀ ਦੁਰਵਰਤੋਂ ਅਤੇ ਘਪਲੇਬਾਜੀ ਕਰਨ ਦੇ ਦੋਸ਼ ਹੇਠ ਕੱਢਿਆ ਗਿਆ ਸੀ । ਉਨ•ਾ ਕਿਹਾ ਕਿ ਅਗਰ ਕਿਸੇ ਨੂੰ ਗੁਰਦੁਆਰਾ ਸਹਿਬ ਦੇ ਪ੍ਰਧਾਨ ਜਗਦੇਵ ਸਿੰਘ ਦੇ ਕਿਰਦਾਰ ਅਤੇ ਹਿਸਾਬ ਵਿੱਚ ਘਪਲੇਬਾਜੀ ਦੀ ਸੰਕਾਂ ਹੈ ਤਾਂ ਉਹ ਗੁਮਰਾਹਕੁੰਨ ਬਿਆਨਬਾਜੀ ਕਰਨ ਦੀ ਬਜਾਏ ਸਰਧਾਵਾਨ ਸਿੱਖ ਵਾਂਗ ਗੁਰੁ ਘਰ ਆ ਕਿ ਹਿਸਾਬ ਮੰਗ ਸਕਦਾ ਹੈ। ਆਖੀਰ ਵਿੱਚ ਬੀਬੀ ਸਿੱਧੂ ਨੇ ਕਿਹਾ ਕਿ ਗੁਰੁ ਘਰ ਲੋਕਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਅਤੇ ਸੇਵਾ ਭਾਵਨਾ ਲਈ ਹੁੰਦੇ ਹਨ ਨਾ ਕਿ ਗੁਮਰਾਹ ਕਰਕੇ ਹੋਸ਼ੀ ਰਾਜਨੀਤੀ ਕਰਨ ਵਾਸਤੇ ਹੁੰਦੇ ਹਨ। ਉਨ•ਾ ਕਿਹਾ ਕਿ ਉਹ ਗੁਰੁ ਘਰ ਨੂੰ ਕਿਸੇ ਵੀ ਕੀਮਤ ਵਿੱਚ ਰਾਜਨੀਤਕ ਅਖਾੜਾ ਨਹੀ ਬਨਣ ਦਿੱਤਾ ਜਾਵੇਗਾ ਬੇ-ਸੱਕ ਸੰਗਤ ਨੂੰ ਇਸ ਲਈ ਕੋਈ ਕੁਰਬਾਨੀ ਵੀ ਕਿਉਂ ਨਾ ਦੇਣੀ ਪਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਬੀਬੀ ਚਰਨਜੀਤ ਕੌਰ ਸਿੱਧੂ, ਮਨਜੀਤ ਕੌਰ,ਹਰਜੀਤ ਕੌਰ,ਸਵਰਨ ਕੌਰ ਤੇ ਹੋਰ।


Post a Comment