ਪਟਿਆਲਾ, ਅਕਤੂਬਰ(ਪਟਵਾਰੀ)ਜ਼ਿਲ•ਾਂ ਸਿਹਤ ਪ੍ਰਸ਼ਾਸਨ ਵੱਲੋਂ ਡੇਂਗੂ ਦੀ ਬਿਮਾਰੀ ਤੇ ਰੋਕਥਾਮ ਲਗਾਉਣ ਦੇ ਲਈ ਪੂਰੀ ਤਰ ਚੋਕਸ ਹੈ। ਜਿਸਦੇ ਚਲਦੇ ਡੇਂਗੂ ਦੀ ਬਿਮਾਰੀ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਗਲੀ ਮੁਹੱਲੇ ਵਿਚ ਮਾਈਕਿੰਗ ਕਰਵਾਈ ਜਾ ਰਹੀ ਹੈ। ਜਿਸ ਤੇ ਅੱਜ ਸ਼ਹਿਰ ਪਟਿਆਲਾ ਦੀ ਤ੍ਰਿਪੜੀ ਕਲੋਨੀ ਦੇ ਵਿਚ ਜਿਲ•ਾ ਸਿਹਤ ਅਫਸਰ ਡਾ: ਦਲਜੀਤ ਸਿੰਘ, ਜ਼ਿਲ•ਾ ਐਪੀਡਮੋਲੋਜਿਸਟ ਡਾ: ਗੁਰਮਨਜੀਤ ਕੌਰ, ਜ਼ਿਲਾ ਬੀ.ਸੀ.ਸੀ ਫੈਸੀਲੀਟੇਟਰ ਸ੍ਰ ਸਰਬਜੀਤ ਸਿੰਘ ਨੇ ਸਮੇਤ ਐਟੀ ਲਾਰਵਾ ਸਟਾਫ ਨਾਲ ਦੌਰਾ ਕੀਤਾ। ਇਸ ਦੌਰੇ ਦੌਰਾਨ ਗਲੀ ਨੰਬਰ 5, 6, 7 ਵਿਚ ਮੱਛਰਾਂ ਨੂੰ ਖਤਮ ਕਰਨ ਵਾਸਤੇ ਪੈਰੀਥਰਮ ਸਪਰੇਅ ਕੀਤੀ ਗਈ ਤੇ ਨਾਲ ਹੀ ਫੀਵਰ ਸਰਵੇ ਕੀਤਾ ਗਿਆ। ਇਸ ਤਰ ਬੀਤੇ ਦਿਨੀ ਇਸੇ ਕਲੋਨੀ ਵਿਚ ਗੀਤਾ ਨਾਮਕ ਔਰਤ ਜਿਸ ਦੀ ਸ਼ੱਕੀ ਹਾਲਤ ਵਿਚ ਮੌਤ ਹੋਈ ਹੈ ਦੇ ਘਰ ਜਾ ਕੇ ਉਸਦੇ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ। ਉਨ ਦੱਸਿਆ ਕਿ ਉਹ ਚੰਡੀਗੜ• ਕਿਸੇ ਰਿਸਤੇਦਾਰ ਦੇ ਘਰ ਗਈ ਹੋਈ ਸੀ ਤੇ ਜਦੋ ਆਪਣੇ ਘਰ ਪਟਿਆਲਾ ਪਹੁੰਚੀ ਤਾ ਉਸ ਨੂੰ ਪੇਟ ਵਿਚ ਦਰਦ ਅਤੇ ਬੁਖਾਰ ਦੀ ਸ਼ਿਕਾਇਤ ਆਈ। ਜਿਸ ਤੇ ਪ੍ਰਾਈਵੇਟ ਹੀ ਪੀੜ•ਤ ਔਰਤ ਦਾ ਇਲਾਜ ਕਰਵਾਇਆ ਤੇ ਬਾਅਦ ਵਿਚ ਸੈਕਟਰ 32 ਹਸਪਤਾਲ ਅਤੇ ਪੀ.ਜੀ.ਆਈ ਚੰਡੀਗੜ• ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿਸ ਦੇ ਚਲਦੇ ਉਸਦੀ ਹਾਲਤ ਗੰਭੀਰ ਕਾਰਣ ਮੌਤ ਹੋ ਗਈ। ਸਿਹਤ ਵਿਭਾਗ ਦੀ ਟੀਮ ਨੇ ਜਦੋ ਮ੍ਰਿਤਕ ਔਰਤ ਦੇ ਪਰਿਵਾਰ ਦੇ ਮੈਬਰਾਂ ਤੋ ਕੇਸ ਨਾਲ ਸਬੰਧਤ ਕੋਈ ਰਿਪੋਰਟ ਦਿਖਾਉਣ ਲਈ ਆਖੀ ਤਾਂ ਉਹਨ ਕੋਲ ਕੇਸ ਨਾਲ ਸਬੰਧਤ ਕੋਈ ਵੀ ਰਿਪੋਰਟ ਨਹੀ ਸੀ। ਸਿਵਲ ਸਰਜਨ, ਪਟਿਆਲਾ ਡਾ: ਊਸ਼ਾ ਬਾਂਸਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੇਂਗੂ ਦੀ ਬਿਮਾਰੀ ਨੂੰ ਜਾਂਚਣ ਵਾਸਤੇ ਮੈਕਲੀਜਾ ਟੈਸਟ ਜੋ ਕਿ ਮਾਈਕਰੋ ਬਾਇਓਲਾਜੀ ਡਿਪਾਰਟਮੈਂਟ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਉਪਲਬਧ ਹੈ। ਜੇਕਰ ਇਸ ਟੈਸਟ ਦੌਰਾਨ ਰਿਪੋਰਟ ਪਾਜੀਟਿਵ ਆਉਂਦੀ ਹੈ ਤਾਂ ਉਸ ਨੂੰ ਹੀ ਡੇਂਗੂ ਦਾ ਕੇਸ ਮੰਨਿਆ ਜਾਂਦਾ ਹੈ। ਇਸ ਤਰ ਪ੍ਰਾਈਵੇਟ ਲੈਬਾਰਟਰੀਆਂ ਵਿਚ ਰੈਪਿਡ ਟੈਸਟ ਦੇ ਅਧਾਰ ਤੇ ਮਰੀਜ਼ ਨੂੰ ਡੇਂਗੂ ਦੀ ਬਿਮਾਰੀ ਨਾਲ ਪੀੜ•ਤ ਦੱਸਣਾ ਠੀਕ ਨਹੀ ਹੈ। ਬੁਖਾਰ ਹੋਣ ਦੀ ਹਾਲਤ ਵਿਚ ਕਿਸੇ ਵੀ ਮਰੀਜ਼ ਨੂੰ ਘਬਰਾਉਣ ਦੀ ਲੋੜ ਨਹੀ ਹੈ ਤੇ ਇਸ ਬਦਲਦੇ ਮੌਸਮ ਵਿਚ ਬੁਖਾਰ ਹੋਣ ਦੀਆਂ ਸ਼ਿਕਾਇਤਾ ਆਮ ਆ ਰਹੀਆ ਹਨ। ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਦੀ ਸ਼ਿਕਾਇਤ ਹੈ ਤਾਂ ਉਹ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਟੈਸਟ ਮਾਈਕਰੋ ਬਾਇਓਲਾਜੀ ਲੈਬ ਵਿਚ ਹੀ ਕਰਵਾਉਣ ਤਾਂ ਜੋ ਸ਼ੱਕੀ ਮਰੀਜ਼ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ। ਡਾ: ਊਸ਼ਾ ਬਾਂਸਲ ਨੇ ਕਿਹਾ ਕਿ ਡੇਂਗੂ ਦੀ ਬਿਮਾਰੀ ਏਡਿਜ ਐਜੀਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁਦੀ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਇਹ ਮੱਛਰ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਇਸ ਮੱਛਰ ਦੇ ਪੈਦਾ ਹੋਣ ਤੋਂ ਬਚਾਉ ਸਬੰਧੀ ਜ਼ਰੂਰੀ ਹੈ ਕਿ ਸਾਨੁੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹਿਦਾ, ਪਾਣੀ ਨਾਲ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਢੱਕ ਕੇ ਰੱਖਣਾ ਚਾਹਿਦਾ ਹੈ ਕੂਲਰਾਂ ਨੂੰ ਹਫਤੇ ਵਿਚ ਇਕ ਵਾਰ ਖਾਲੀ ਕਰਕੇ ਸੁਕਾਉਣਾ ਜ਼ਰੁੂਰੀ ਹੈ। ਇਹ ਡੇਗੂੰ ਦੇ ਮੱਛਰ ਦਿਨ ਵੇਲੇ ਕੱਟਣ ਕਾਰਣ ਜ਼ਰੂਰੀ ਹੈ ਕਿ ਅਸੀ ਅਜਿਹੇ ਕੱਪੜੇ ਪਾ ਕੇ ਰੱਖੀਏ ਜਿਸ ਨਾਲ ਸਾਡਾ ਸ਼ਰੀਰ ਢੱਕਿਆ ਰਹੇ। ਡੇਗੂੰ ਬਿਮਾਰੀ ਸਬੰਧੀ ਉਨ ਦੱਸਿਆ ਕਿ ਜੇਕਰ ਡੇਂਗੂ ਦੇ ਮਰੀਜ ਦਾ ਤੇਜ ਸਿਰਦਰਦ, ਤੇਜ ਬੁਖਾਰ, ਮਾਸਪੇਸ਼ੀਆ ਅਤੇ ਜੋੜਾਂ ਵਿਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਹਾਲਾਤ ਜਿਆਦਾ ਖਰਾਬ ਹੋਣ ਤੇ ਮਰੀਜ ਨੂੰ ਨੱਕ ਮੁੰਹ ਅਤੇ ਮਸੂੜਿਆਂ ਵਿਚੋ ਖੂਨ ਵੱਗਣ ਦੀਆ ਨਿਸ਼ਾਨੀਆ ਵੀ ਹੋ ਸਕਦੀਆਂ ਹਨ ਉਹਨਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਚ ਅਜਿਹੀਆਂ ਨਿਸ਼ਾਨੀਆਂ ਪਾਈਆਂ ਜਾਣ ਤਾ ਉਸਨੂੰ ਤਰੁੰਤ ਨੇੜਲੇ ਹਸਪਤਾਲ ਜਾਂ ਡਿਸਪੈਸਂਰੀ ਵਿਚ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।

Post a Comment