ਕੋਟਕਪੂਰਾ - 26 ਅਕਤੂਬਰ (ਰੋਮੀ ਕਪੂਰ) ਨੌਜੁਆਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਅਤੇ ਖੇਡਾਂ ਵਿਚ ਰੁਚੀ ਲੈਣ ਲਈ ਇੱਥੋਂ ਥੋੜ ਦੂਰ ਪਿੰਡ ਕੋਠੇ ਵੜਿੰਗ ਦੀ ਬਾਬਾ ਫਰੀਦ ਗੁੱਡ ਵਰਕਿੰਗ ਕਮੇਟੀ ਵੱਲੋਂ ਪਹਿਲਾਂ ਵਿਸ਼ਾਲ 75 ਕਿਲੋ ਕਬੱਡੀ ਟੂਰਨਾਮੈਂਟ ਕੱਲ• 27 ਅਕਤੂਬਰ ਨੂੰ ਸੁਭਾ 10 ਵਜੇ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਅੱਜ ਬਾਅਦ ਦੁਪਹਿਰ ਸਥਾਨਕ ਸੇਤੀਆ ਰੈਸਟੋਰੈਂਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਅਵਤਾਰ ਸਿੰਘ ਡੀ.ਐਸ.ਪੀ. ਕੋਟਕਪੂਰਾ ਕਰਨਗੇ ਜਦ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ: ਕੁਲਤਾਰ ਸਿੰਘ ਬਰਾੜ ਹੋਣਗੇ ਅਤੇ ਇਨਾਮਾਂ ਦੀ ਵੰਡ ਵੀ ਉਨ•ਾਂ ਵੱਲੋਂ ਹੀ ਕੀਤੀ ਜਾਵੇਗੀ । ਉਨ•ਾਂ ਦੱਸਿਆ ਕਿ ਇਸ ਕਬੱਡੀ ਮੈਚ ਵਿਚ ਕੁੱਲ 32 ਟੀਮਾਂ ਹੀ ਹਿੱਸਾ ਲੈਣਗੀਆਂ ਅਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਪਹਿਲਾਂ ਇਨਾਮ 11000/- ਰੂਪੈ ਅਤੇ ਦੂਜਾ ਇਨਾਮ 7500/- ਰੂਪੈ ਸੰਸਥਾ ਵੱਲੋਂ ਦਿੱਤਾ ਜਾਵੇਗਾ । ਉਨ ਕਿਹਾ ਕਿ ਅੰਤ ਵਿਚ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ । ਇਸ ਮੌਕੇ ਉਨ ਨਾਲ ਹੋਰਾਂ ਤੋਂ ਇਲਾਵਾ ਧਰਮਿੰਦਰ ਸਿੰਘ, ਰਾਜਇੰਦਰ ਸੰਘ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਕਲੱਬ ਦੇ ਮੈਂਬਰ ਹਾਜ਼ਰ ਸਨ ।

Post a Comment