ਕੋਟਕਪੂਰਾ/ 26 ਅਕਤੂਬਰ/ਜੇ.ਆਰ.ਅਸੋਕ/ ਮਿਤੀ 19 ਤੋਂ 23 ਅਕਤੂਬਰ ਨੂੰ ਫਰੀਦਕੋਟ ਵਿਖੇ 58 ਵੀਆਂ ਜ਼ਿਲ•ਾ ਖੇਡਾਂ ਦਾ ਸ. ਗੁਰਮਨਦੀਪ ਸਿੰਘ ਬਰਾੜ (ਸਹਾਇਕ ਜ਼ਿਲ•ਾ ਖੇਡ ਅਫ਼ਸਰ) ਅਤੇ ਸ. ਸੁਖਚੈਨ ਸਿੰਘ (ਜ਼ਿਲ•ਾ ਖੇਡ ਸਕੱਤਰ) ਦੀ ਰਹਿਨੁਮਾਈ ਹੇਠ ਸਫ਼ਲ ਆਯੋਜਨ ਕੀਤਾ ਗਿਆ । ਜਿਸ ਤਹਿਤ ਕੈਰਮ, ਚੈੱਸ, ਰੋਲਰ - ਸਕੇਟਿੰਗ, ਟੇਬਲ ਟੈਨਿਸ, ਖੋ - ਖੋ, ਯੋਗਾ, ਗੰਨ - ਸ਼ੂਟਿੰਗ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ । ਮੇਜਰ ਅਜਾਇਬ ਸਿੰਘ ਸੀਨੀ. ਸੈਕੰ. ਸਕੂਲ ਜਿਉਣਵਾਲਾ ਦੀਆਂ ਕੁੱਲ 37 ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਜਿਹਨਾਂ ਵਿੱਚੋਂ 18 ਟੀਮਾਂ ਜੇਤੂ, 13 ਟੀਮਾਂ ਉਪ - ਜੇਤੂ ਅਤੇ 3 ਟੀਮਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ । ਇਹ ਸ਼ਾਨਦਾਰ ਪ੍ਰਾਪਤੀਆਂ ਕਰਕੇ ਪਰਤੀਆਂ ਟੀਮਾਂ, ਸੁਖਵਿੰਦਰ ਸਿੰਘ (ਕੋਆਰਡੀਨੇਟਰ ਸਪੋਰਟਸ), ਟੀਮ ਇੰਚਾਰਜ ਇਕਬਾਲ ਸਿੰਘ ਗਿੱਲ, ਪਰਲਾਹਦ ਸਿੰਘ ਅਤੇ ਪੂਜਾ ਪਲਤਾ ਨੂੰ ਪਿੰ੍ਰ. ਸ. ਸ. ਬਰਾੜ ਅਤੇ ਵਾਈਸ ਪਿੰ੍ਰ. ਤੇਜਿੰਦਰ ਕੌਰ ਬਰਾੜ ਨੇ ਹਾਰਦਿਕ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਮਹੱਤਵਪੂਰਨ ਅੰਗ ਹਨ ਜੋ ਕਿ ਉਹਨਾਂ ਦੀ ਤੰਦਰੁਸਤੀ ਤੇ ਪ੍ਰਭਾਵਸ਼ਾਲੀ ਸਖਸ਼ੀਅਤ ਨਿਰਮਾਣ ਲਈ ਅਹਿਮ ਹਨ ।

Post a Comment