ਲੁਧਿਆਣਾ (ਸਤਪਾਲ ਸੋਨੀ)ਨਵੰਬਰ 84 ਦੇ ਕਤਲੇਆਮ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਅੱਜ ਗੁਰਦੁਆਰਾ ਦੂਖ ਨਿਵਾਰਨ ਸਹਿਬ ਵਿਖੇ ਲਗਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਵਿੰਦਰ ਸਿੰਘ ਫੂਲਕਾ ਸੀਨੀਅਰ ਐਡਵੋਕੇਟ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਅਮ੍ਰਿਤਸਰ ਦੇ ਜ਼ਲਿਆਂਵਾਲਾ ਬਾਗ਼ ਤੋਂ ਸ਼ੁਰੂ ਹੁੰਦੇ ਹੋਏ ਦਿੱਲੀ ਪਾਰਲੀਮੇਂਟ ਤੱਕ ਜਾਏਗੀ।ਉਨ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਅਮ੍ਰਿਤਸਰ ਵਿਚ ਬਹੁਤ ਹੀ ਵੱਡਾ ਹੁੰਗਾਰਾ ਮਿਲੀਆ ਅਤੇ ਸੁਲਤਾਨਪੁਰ ਲੋਧੀ ਤੇ ਜਲੰਧਰ ਵੀ ਬਹੁਤ ਵੱਡੇ ਇੱਕਠ ਨੇ ਇਸ ਪ੍ਰਦਰਸ਼ਨੀ ਨੂੰ ਵੇਖੀਆ । ਇਸ ਮੌਕੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਐਡਵੋਕੇਟ ਫੂਲਕਾ ਨੇ ਕਿਹਾ ਪੰਜਾਬ ਵਿਚੋਂ ਸ਼ੁਰੂ ਕਰਨ ਦਾ ਮਨਤਵ ਇਹ ਸੀ ਕਿ ਦਿੱਲੀ ਵਿੱਚ ਇਸ ਮੁੱਦੇ ਨੂੰ ਇੱਕ ਮਨੁਖਤਾ ਦਾ ਮੁੱਦਾ ਲੈ ਕੇ ਚਲਦੇ ਹਾਂ, ਪਰ ਪੰਜਾਬ ਵਿਚ ਇਸ ਨੂੰ ਸਿਰਫ ਇੱਕ ਸਿੱਖ ਮੁੱਦਾ ਹੀ ਸਮਝਿਆ ਜਾਂਦਾ ਸੀ, ਅਤੇ ਆਮ ਤੌਰ ਤੇ ਇਸ ਨੂੰ ਹਿੰਦੂ-ਸਿੱਖ ਦੰਗਾ ਹੀ ਜਾਣਾ ਜਾਂਦਾ ਸੀ। ਅਸੀਂ ਪੰਜਾਬ ਦੇ ਲੋਕਾਂ ਦੀ ਇਹ ਸੋਚ ਬਦਲਣਾ ਚਾਹੁੰਦੇ ਹਾਂ ਕਿ ਇਹ ਇੱਕ ਇਨਸਾਨੀਅਤ ਦਾ ਮੁੱਦਾ ਹੈ ਅਤੇ ਕੌਮੀ ਮੁੱਦਾ ਹੈ, ਨਾ ਹੀ ਇਹ ਸਿੱਖ ਮੁੱਦਾ ਹੈ ਅਤੇ ਨਾ ਹੀ ਇਹ ਹਿੰਦੂ-ਸਿੱਖ ਦੰਗੇ ਸਨ। ਇਸ ਪ੍ਰਦਰਸ਼ਨੀ ਵਿਚ ਜਿਨ ਹਿੰਦੁਆਂ ਨੇ ਸਿੱਖਾਂ ਨੂੰ ਬਚਾਉਂਦੇ ਹੋਏ ਆਪਣੀ ਜਾਨਾਂ ਦਿੱਤੀਆਂ ਤੇ ਜਿਨ ਦੇ ਘਰ ਹਜ਼ੂਮ ਨੇ ਜਲਾ ਦਿੱਤੇ ਉਨ ਦੇ ਵੇਰਵੇ ਨੂੰ ਮੁਖ ਰਖਿਆ ਜਾ ਰਿਹਾ ਹੈ। ਜਦੋਂ ਅਸੀ ਇਸ ਨੂੰ ਸਿਰਫ ਸਿੱਖਾਂ ਦਾ ਹੀ ਮੁੱਦਾ ਕਹਿੰਦੇ ਹਾਂ ਤਾਂ ਇਹ ਦੇਸ਼ ਦੇ ਸਿਰਫ 2 ਫੀਸਦੀ ਨਾਗਰਿਕਾਂ ਦਾ ਮੁੱਦਾ ਬਣ ਕੇ ਰਹਿ ਜਾਂਦਾ ਹੈ। ਸਾਡੇ ਨਾਲ ਇਸ ਮੁੱਦ ਉ¤ਤੇ ਘਟੋਂ ੁ ਘੱਟ ਦੇਸ਼ ਦੇ 40 ਤੋਂ 50 ਫੀਸਦੀ ਨਾਗਰਿਕ ਸਹਿਮਤ ਹਨ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਇਸ ਲਈ ਅਸੀ ਇਸ ਨੂੰ ਇੱਕ ਕੋਮੀ ਮੁੱਦਾ ਅਤੇ ਇਨਸਾਨੀਅਤ ਦਾ ਮੁੱਦਾ ਬਣਾਂ ਕੇ ਚਲਦੇ ਹਾਂ ਤਾ ਕਿ ਸਾਨੂੰ ਉਨਾਂ 40 ਤੋਂ 50 ਫੀਸਦੀ ਨਾਗਰੀਕਾਂ ਦਾ ਸਾਥ ਮਿਲ ਸਕੇ।ਇਸ ਪ੍ਰਦਰਸ਼ਨੀ ਵਿਚ ਸੁਪਰੀਮ ਕੋਰਟ ਦੇ ਸਾਬਕਾ ਜ਼ੱਜ ਜਸਟਿਸ ਕ੍ਰਿਸ਼ਨਾ ਅਈਅਰ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਪਟੀਸ਼ਨ, ਜਿਸ ਵਿੱਚ ਉਨ ਨੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ। ਇਸ ਦੇ ਨਾਲ ਸਮਰਥਨ ਵਜੋਂ ਸਾਬਕਾ ਕਾਨੂੰਨ ਮੰਤ੍ਰੀ ਸ੍ਰੀ ਸ਼ਾਂਤੀ ਭੂਸ਼ਣ, ਉਚ ਕੋਟੀ ਦੇ ਵਕੀਲ ਫਾਲੀ ਨਰੀਮਨ ਅਤੇ ਹਾਈ ਕੋਰਟ ਦੇ ਚੀਫ ਜਸਟਿਸ ਰਾਜਿੰਦਰ ਸੱਚਰ, ਪਤੱਰਕਾਰ ਸ੍ਰੀ ਕੁਲਦੀਪ ਨਈਅਰ ਨੇ ਵੀ ਇਸ ਪਟੀਸ਼ਨ ਤੇ ਦਸਤਖ਼ਤ ਕੀਤੇ ਹਨ। ਐਡਵੋਕੇਟ ਫਲੂਕਾ ਨੇ ਕਿਹਾ ਕਿ ਇਹ ਮੁਹਿਮ ਲੋਕ ਰਾਜ਼ ਸੰਗਠਨ, ਬਚਪਨ ਬਚਾਓ ਅੰਦੋਲਨ, ਐਸ.ਵਾਈ.ਐਸ.- ਸਟੂਡੇਂਟ ਯੂਨੀਅਨ ਅਤੇ ਕੁਝ ਸਿੱਖ ਜੱਥੇਬੰਦੀਆਂ ੁ ਸਿੱਖ ਫ਼ੋਰਮ, ਬੈਟਰ ਸਿੱਖ ਸਕੂਲ ਅਤੇ ਸਿੱਖੀ ਸਿਦਕ ਨੇ ਸ਼ੁਰੂ ਕੀਤੀ ਹੈ।ਇਸ ਮੌਕੇ ਐਡਵੋਕੇਟ ਹਰਵਿੰਦਰ ਸਿੰਘ ਫਲੂਕਾ ਨਾਲ ਗੁਰਦੁਆਰਾ ਸਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਵੀ ਹਾਜਰ ਸਨ।

Post a Comment