ਸ਼ਾਹਕੋਟ 27 ਅਕਤੂਬਰ (ਸਚਦੇਵਾ):ਬਾਬਾ ਰਾਮ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ 'ਚ ਅੱਜ ਸ਼ਾਹਕੋਟ ਵਿਖੇ ਨਗਰ ਕੀਰਤਨ ਕੱਢਿਆ ਗਿਆ,ਜਿਸਦੀ ਅਗਵਾਈ ਗੁਰੁ ਗੋਬਿੰਦ ਸਿੰਘ ਜੀ ਦੀ ਸਾਜੀ ਫੌਜ ਦੇ ਪੰਜ ਪਿਆਰਿਆਂ ਨੇ ਕੀਤੀ।ਨਗਰ ਕੀਰਤਨ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਇੱਕ ਬਹੁਤ ਹੀ ਵਧੀਆਂ ਢੰਗ ਨਾਲ ਸਜਾਈ ਝੁੱਲਾਂ ਦੀ ਪਾਲਕੀ ਵਿੱਚ ਸ਼ਸੋਭਿਤ ਕੀਤਾ ਗਿਆ ਸੀ।
ਨਗਰ ਕੀਰਤਨ ਬਾਬਾ ਰਾਮ ਦੇਵ ਭਵਨ ਤੋਂ ਸ਼ੁਰੂ ਹੋ ਕੇ ਮੇਨ ਬਜਾਰ,ਮਲਸੀਆਂ ਰੋਡ,ਮੋਗਾ ਰੋਡ ਅਤੇ ਦਾਣਾਂ ਮੰਡੀ ਤੋ ਹੁੰਦਾ ਹੋਇਆ ਵਾਪਸ ਪਹੁੰਚਿਆ।ਰਸਤੇ ਵਿੱਚ ਬਾਬਾ ਜੀ ਦੇ ਸ਼ਰਧਾਲੂਆ ਵੱਲੋ ਠੰਡੇ ਪਾਣੀ,ਬਿਸਕੁਟ ਅਤੇ ਹੋਰ ਕਈ ਤਰਾਂ ਦੇ ਖਾਣ ਪੀਣ ਦਾ ਇੰਤਜਾਮ ਕੀਤਾ ਗਿਆ ਸੀ।ਬੀਬੀਆਂ ਦੇ ਜੱਥੇ ਵੱਲੋ ਸੰਗਤਾਂ ਨੂੰ ਗੁਰੁ ਦੀ ਬਾਣੀ ਨਾਲ ਜੋੜਨ ਵਾਸਤੇ ਬਹੁਤ ਹੀ ਰਸਭਿੰਨਾਂ ਕੀਰਤਨ ਕੀਤਾ ਜਾ ਰਿਹਾ ਸੀ।
ਇਸ ਨਗਰ ਕੀਰਤਨ ਦੇ ਨਾਲ ਸ਼ਹਿਰ ਦੀਆਂ ਮੁਅੱਜਿਜ ਹਸਤੀਆਂ ਕੇਵਲ ਸਿੰਘ ਟਰਾਂਸਪੋਰਟਰ, ਤਰਸੇਮ ਮਿੱਤਲ ਪ੍ਰਧਾਨ ਨਗਰ ਪੰਚਾਇਤ,ਅਮਨ ਮਲਹੋਤਰਾ,ਡਾ.ਅਰਵਿੰਦਰ ਸਿੰਘ ਰੂਪਰਾ,ਤਾਰਾ ਚੰਦ,ਹੈਪੀ ਡਾਬਰ (ਸਾਰੇ ਸਾਬਕਾ ਐਮ ਸੀ),ਜਤਿੰਦਰਪਾਲ ਸਿੰਘ ਬੱਲਾ ਸਮਾਜ ਸੇਵਕ,ਸਾਧੂ ਸਿੰਘ ਬਜਾਜ ਸਾਬਕਾ ਚੇਅਰਮੈਨ, ਬਿਕਰਮਜੀਤ ਸਿੰਘ ਬਜਾਜ,ਰਤਨ ਸਿੰਘ ਰਖਰਾ,ਸੁਰਿੰਦਰ ਸਿੰਘ ਸਹਿਗਲ,ਅਵਤਾਰ ਸਿੰਘ ਤਾਰੀ,ਮਨਜੀਤ ਸਿੰਘ,ਬਲਜਿੰਦਰ ਸਿੰਘ ਖਿੰਡਾ,ਜਗਦੀਸ਼ ਵਡੈਹਰਾ ਐਮ ਸੀ ਆਦਿ ਵੀ ਮੌਜੂਦ ਸਨ।


Post a Comment