ਸ਼ਾਹਕੋਟ, 21 ਅਕਤੂਬਰ (ਸਚਦੇਵਾ) ਬੀਤੇ ਦਿਨੀ ਪਿੰਡ ਢੰਡੋਵਾਲ (ਸ਼ਾਹਕੋਟ) ਵਿਖੇ ਪਿੰਡ ਦੇ ਇੱਕ ਨਵੇਂ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਨ ਨੂੰ ਲੈ ਕੇ ਪੰਥਕ ਸੇਵਾ ਲਹਿਰ ਦੇ ਆਗੂਆਂ ਅਤੇ ਗੁਰਦੁਆਰਾ ਸਾਹਿਬ ਦੇ ਸੰਚਾਲਕਾਂ ਵਿੱਚਕਾਰ ਹੋਏ ਖੂਨੀ ਟਕਰਾਂ ਤੋਂ ਬਾਅਦ ਅੱਜ ਸਾਰਾਂ ਦਿਨ ਸਬ ਡਵੀਜ਼ਨ ਸ਼ਾਹਕੋਟ ਦੇ ਵੱਖ-ਵੱਖ ਥਾਣਿਆ ਦੀ ਪੁਲਿਸ ਵੱਡੀ ਗਿਣਤੀ ‘ਚ ਗੁਰਦੁਆਰੇ ਵਿਖੇ ਤਾਇਨਾਤ ਰਹੀ । ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀ ਘਟਨਾਂ ਨੂੰ ਰੋਕਣ ਲਈ ਹਰ ਪ੍ਰਕਾਰ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ । ਪਿੰਡ ਦੇ ਨਵੇਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਹੋਏ ਸਨ ਅਤੇ ਵੱਡੀ ਗਿਣਤੀ ‘ਚ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਸੀ । ਇਸ ਮੌਕੇ ਮਾਡਲ ਥਾਣਾ ਸ਼ਾਹਕੋਟ ਦੇ ਨਵੇਂ ਆਏ ਐਸ.ਐਚ.ਓ ਦਲਜੀਤ ਸਿੰਘ ਗਿੱਲ ਅਤੇ ਐਸ.ਐਚ.ਓ ਲੋਹੀਆ ਮਨਜੀਤ ਸਿੰਘ ਨੇ ਗੁਰਦੁਆਰੇ ਦੇ ਸੰਚਾਲਕ ਬਾਬਾ ਸਾਧੂ ਸਿੰਘ ਅਤੇ ਬੀਬੀ ਸਰਬਜੀਤ ਕੌਰ ਨਾਲ ਗੱਲਬਾਤ ਕੀਤੀ ਅਤੇ ਝਗੜੇ ਦੇ ਕਾਰਣਾ ਬਾਰੇ ਜਾਣਕਾਰੀ ਹਾਸਲ ਕੀਤੀ ।
Post a Comment