ਸ਼ਾਹਕੋਟ/ਮਲਸੀਆਂ, 21 ਅਕਤੂਬਰ (ਸਚਦੇਵਾ) ਪੰਜਾਬ ਸਰਕਾਰ ਵੱਲੋਂ ਖਰਾਬ ਹੋ ਰਹੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰ ਲਈ ਹਰ ਵਾਰ ਹਾੜੀ ਅਤੇ ਸਾਊਣੀ ਦੇ ਸੀਜ਼ਨ ‘ਚ ਕਣਕ ਅਤੇ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਦੇ ਕਾਨੂੰਨ ਬਣਾਏ ਜਾਂਦੇ ਹਨ, ਪਰ ਇਹ ਕਾਨੂੰਨ ਲਾਗੂ ਹੋਣ ਦੀ ਥਾ ਕੇਵਲ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਹਨ । ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕਿਸੇ ਵੀ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਣ ਲੋਕ ਸ਼ਰੇਆਮ ਕਾਨੂੰਨਾਂ ਦੀਆਂ ਝੱਜੀਆ ਉੱਡਾ ਰਹੇ ਹਨ । ਸਿਵਲ ਅਤੇ ਪੁਲਿਸ ਪ੍ਰਸ਼ਾਸ਼ਣ ਵੀ ਇਹ ਸਭ ਕੁੱਝ ਮੁੱਖ ਦਰਸ਼ਕ ਬਣ ਕੇ ਦੇਖ ਰਿਹਾ ਹੈ । ਇਸ ਵਾਰ ਵੀ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਸ਼ਰੇਆਮ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ । ਪੰਜਾਬ ਸਰਕਾਰ ਵੱਲੋਂ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਮੋਟੇ-ਮੋਟੇ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ । ਇੰਝ ਜਾਪਦਾ ਹੈ ਜਿਵੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਾਣੂ ਨਹੀਂ ਕਰਵਾਇਆ ਗਿਆ ਜਾ ਫਿਰ ਉਹ ਜਾਣਬੁੱਝ ਕੇ ਹੀ ਅੱਖਾ ਮੀਟੀ ਬੈਠੇ ਹਨ । ਪ੍ਰਸ਼ਾਸ਼ਨ ਦੀ ਇਸ ਅਨਦੇਖੀ ਕਾਰਣ ਰੋਜ਼ਾਨਾ ਲੱਖਾਂ ਲੋਕ ਪ੍ਰਦੂਸ਼ਣ ਨਾਲ ਭਿਅੰਕਰ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ । ਸਬ ਡਵੀਜ਼ਨ ਸ਼ਾਹਕੋਟ ‘ਚ ਅਨੇਕਾ ਕਿਸਾਨਾਂ ਵੱਲੋਂ ਧੜਾ-ਧੜ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ, ਪਰ ਸਿਵਲ ਅਤੇ ਪੁਸਿਲ ਪ੍ਰਸ਼ਾਸ਼ਨ ਦੇ ਅਧਿਕਾਰੀ ਇਸ ਕਾਨੂੰਨ ਪ੍ਰਤੀ ਅਣਜਾਨ ਬਣੀ ਬੈਠੇ ਹਨ । ਦਫਤਰਾਂ ‘ਚ ਬੈਠੇ ਉਨ•ਾਂ ਅਧਿਕਾਰੀਆਂ ਨੂੰ ਸ਼ਾਇਦ ਇਹ ਨਹੀਂ ਪਤਾਂ ਕਿ ਇਸ ਖਰਾਬ ਹੋ ਰਹੇ ਵਾਤਾਵਰਣ ਦਾ ਅਸਰ ਉਨ•ਾਂ ਦੀ ਸਿਹਤ ‘ਤੇ ਵੀ ਪੈ ਰਿਹਾ ਹੈ । ਨਾੜ ਨੂੰ ਅੱਗ ਲਗਾਉਣ ਨਾਲ ਪੈਦਾ ਹੋਇਆ ਧੂੰਆ ਜਿਥੇ ਵਾਤਾਵਰਨ ਨੂੰ ਪ੍ਰਦੂਸ਼ਤ ਕਰ ਰਿਹਾ ਹੈ, ਉੱਥੇ ਸਾਨੂੰ ਸਾਹ ਦੀ ਬਿਮਾਰੀਆਂ ਅਤੇ ਭਿਅੰਕਰ ਹਾਦਸਿਆ ਨੂੰ ਵੀ ਸੱਦਾ ਦੇ ਰਿਹਾ ਹੈ । ਜਾਣਕਾਰੀ ਅਨੁਸਾਰ ਸਬ ਡਵੀਜ਼ਨ ਸ਼ਾਹਕੋਟ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਜੇ ਤੱਕ ਨਾੜ ਨੂੰ ਅੱਗ ਲਗਾਉਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ।
Post a Comment