ਮੂਰਤੀ ਸਥਾਪਨਾ ਦੇ ਸੰਬੰਧ ‘ਚ ਸ਼ਾਹਕੋਟ ਵਿਖੇ ਕੀਤਾ ਵਿਸ਼ਾਲ ਸ਼ੌਭਾ ਯਾਤਰਾ ਦਾ ਆਯੋਜਨ

Sunday, October 21, 20120 comments


ਸ਼ਾਹਕੋਟ, 21 ਅਕਤੂਬਰ (ਸਚਦੇਵਾ) ਮਾਤਾ ਰਾਣੀ ਮੰਦਰ ਭੀੜਾ ਬਜ਼ਾਰ ਸ਼ਾਹਕੋਟ ਵਿਖੇ ਅੱਜ ਵੱਖ-ਵੱਖ ਦੇਵੀ-ਦੇਵਤਿਆ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ । ਇਸ ਮੌਕੇ ਦੁਪਹਿਰ ਬਾਅਦ ਮੰਦਰ ਤੋਂ ਪੰਡਤ ਓਮ ਦੱਤ ਸ਼ਰਮਾਂ ਦੀ ਅਗਵਾਈ ‘ਚ ਵਿਸ਼ਾਲ ਸ਼ੌਭਾ ਯਾਤਰਾਂ ਦਾ ਆਯੋਜਨ ਕੀਤਾ ਗਿਆ । ਇਸ ਸ਼ੋਭਾ ਯਾਤਰਾਂ ‘ਚ ਭਗਵਾਨ ਬੰਗਲਾ ਮੁੱਖੀ, ਨਵ ਗ੍ਰਹਿ, ਹਨੂੰਮਾਨ, ਮਾਂ ਚਿੰਤਪੁਰਨੀ, ਸਹਿ ਪਰਿਵਾਰ ਦੀਆਂ ਮੂਰਤੀਆਂ ਨੂੰ ਪੂਰਾ ਸ਼ਹਿਰ ‘ਚ ਪਰਿਕਰਮਾ ਕਰਵਾਈ ਗਈ । ਸੌਭਾ ਯਾਤਰਾ ‘ਚ ਸਜਾਈਆ ਸੁੰਦਰ ਝਾਕੀਆਂ ਸੌਭਾ ਯਾਤਰਾਂ ਦੀ ਸੁੰਦਰਤਾਂ ਨੂੰ ਹੋਰ ਵਧਾ ਰਹੀਆ ਸਨ । ਸੌਭਾ ਯਾਤਰਾਂ ਲੰਘਣ ਵਾਲੇ ਸਾਰਿਆ ਹੀ ਰਸਤਿਆਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ‘ਚ ਸ਼ਾਮਲ ਸੰਗਤਾਂ ਮਹਾਂਮਾਈ ਦਾ ਗੁਣਗਾਣ ਕਰ ਰਹੀਆ ਸਨ । ਇਸ ਮੌਕੇ ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਗਦੀਸ਼ ਵਡੈਹਰਾ ਐਮ.ਸੀ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਬੌਬੀ ਵਰਮਾ, ਭੀਮ ਸੈਨ ਵਡੈਹਰਾ, ਸੁਭਾਸ਼ ਵਡੈਹਰਾ, ਤਰਸੇਮ ਲਾਲ ਵਡੈਹਰਾ, ਜਗਮੋਹਨ ਡਾਬਰ, ਤਾਰਾ ਚੰਦ ਸਾਬਕਾ ਐਮ.ਸੀ, ਹਰਸ਼ ਮਿੱਤਲ ਐਮ.ਸੀ, ਅਮਨ ਮਲਹੌਤਰਾ ਸਾਬਕਾ ਐਮ.ਸੀ, ਰਜਤ ਵਡੈਹਰਾ, ਰਕੇਸ਼ ਕੁਮਾਰ ਗੁਪਤਾ, ਸੋਹਣ ਲਾਲ ਵਰਮਾਂ, ਸੀਤਾ ਰਾਮ ਠਾਕੁਰ ਪ੍ਰਧਾਨ ਹੈਲਪ ਲਾਈਨ ਗਰੁੱਪ ਸ਼ਾਹਕੋਟ, ਜਨਰਲ ਸਕੱਤਰ ਅਸ਼ਵਨੀ ਜਿੰਦਲ, ਸੁਭਾਸ਼ ਸੋਬਤੀ, ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸਚੀਨ ਵਰਮਾ, ਸੁਭਾਸ਼ ਸੋਬਤੀ ਸ਼ਹਿਰੀ ਪ੍ਰਧਾਨ, ਅਵਤਾਰ ਸਿੰਘ, ਸਤੀਸ਼ ਕੁਮਾਰ ਜੇ.ਈ, ਅੰਮ੍ਰਿਤ ਲਾਲ ਕਾਕਾ, ਵਿਪਨ ਪੁਰੀ, ਸੁਨੀਲ ਓਪਲ ਆਦਿ ਹਾਜ਼ਰ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger