ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਜਗਰਾਉਂ ਵਿਖੇ 26 ਅਕਤੂਬਰ ਨੂੰ ਹੋਵੇਗਾ
ਲੁਧਿਆਣਾ ਅਕਤੂਬਰ 21.(ਸਤਪਾਲ ਸੋਨੀ ) ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ. ਜਸਪਾਲ ਸਿੰਘ ਹੇਰਾਂ ਦੇ ਪਿਤਾ ਸ. ਭਗਤ ਸਿੰਘ ਕੁੱਝ ਦਿਨ ਬਿਮਾਰ ਰਹਿਣ ਉਪਰੰਤ ਬੀਤੀ ਰਾਤ ਪ੍ਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ, ਜਿੰਨਾਂ ਦਾ ਅੱਜ ਜਗਰਾਉਂ ਸ਼ਮਸ਼ਾਨ ਘਾਟ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਹ 95 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਤਿੰਨ ਪੁੱਤਰ ਜਂਸਪਾਲ ਸਿੰਘ, ਗੁਰਜਿੰਦਰ ਸਿੰਘ ਤੇ ਕੁਲਜੀਤ ਸਿੰਘ, ਤਿੰਨ ਧੀਆਂ ਰਣਜੀਤ ਕੌਰ, ਨਰਿੰਦਰ ਕੌਰ ਤੇ ਕਰਨਜੀਤ ਕੌਰ ਤੋਂ ਇਲਾਵਾ ਪੋਤਰੇ-ਪੋਤਰੀਆਂ, ਪੜੋਤੇ, ਦੋਹਤਰੇ ਛੱਡ ਗਏ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਆਖੰਡ ਪਾਠ ਦਾ ਭੋਗ ਜਗਰਾਉਂ ਵਿਖੇ 26 ਅਕਤੂਬਰ ਨੂੰ ਹੋਵੇਗਾ। ਸਵਰਗੀ ਸ੍ਰ. ਭਗਤ ਸਿੰਘ ਸ੍ਰੋਮਣੀ ਅਕਾਲੀ ਦਲ ਦੇ ਸਰਗਮ ਮੈਂਬਰ ਸਨ ਅਤੇ ਉਹਨਾਂ ਨੇ ਅਕਾਲੀ ਦਲ ਦੇ ਮੋਰਚਿਆਂ ਦੌਰਾਨ ਕਈ ਸਾਲ ਜੇਲ੍ਹ ਵੀ ਕੱਟੀ। ਉਹ ਪੰਥ ਰਤਨ ਮਾਸਟਰ ਤਾਰਾ ਸਿੰਘ ਅਤੇ ਲੋਹ-ਪੁਰਸ਼ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵਿਸ਼ੇਸ ਨਜ਼ਦੀਕੀਆਂ ਵਿੱਚੋਂ ਇੱਕ ਸਨ। ਉਹ ਕਾਫੀ ਸਮਾਂ ਸਰਕਲ ਜੱਥੇਦਾਰ ਵੀ ਰਹੇ। ਉਹ ਧਾਰਮਿਕ ਅਤੇ ਨਿੱਡਰ ਸਖ਼ਸ਼ਸ਼ੀਅਤ ਦੇ ਮਾਲਕ ਸਨ।
ਸਵਰਗੀ ਸ੍ਰ. ਭਗਤ ਸਿੰਘ ਦੀ ਮ੍ਰਿਤਕ ਦੇਹ ਤੇ ਸ. ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪੰਜਾਬ ਨੇ ਦੋਸ਼ਾਲਾ ਭੇਂਟ ਕੀਤਾ ਅਤੇ ਹਲਕਾ ਵਿਧਾਇਕ ਸ੍ਰੀ ਐਸ.ਆਰ. ਕਲੇਰ ਨੇ ਫੁੱਲ-ਮਾਲਾਵਾਂ ਭੇਂਟ ਕੀਤੀਆਂ। ਇਸ ਮੌਕੇ ਤੇ ਸ੍ਰ. ਜਗਜੀਤ ਸਿੰਘ ਤਲਵੰਡੀ ਤੇ ਸ੍ਰ. ਗੁਰਚਰਨ ਸਿੰਘ ਗਰੇਵਾਲ (ਦੋਵੇਂ ਮੈਂਬਰ ਐਸ.ਜੀ.ਪੀ.ਸੀ), ਸ. ਭਾਗ ਸਿੰਘ ਮੱਲ੍ਹਾ, ਸ੍ਰ. ਕੇਵਲ ਸਿੰਘ ਬਾਦਲ ਮੀਤ ਪ੍ਰਧਾਨ, ਸ੍ਰ ਕੰਵਲਜੀਤ ਸਿੰਘ ਮੱਲ੍ਹਾ ਅਤੇ ਸ੍ਰ. ਕੰਵਲਜੀਤ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Post a Comment