ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ : ਪਸ਼ੂ ਪਾਲਣ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲਿਆਂ ਦੀ ਤਾਰੀਖ ਅੱਗੇ ਪਾ ਦਿੱਤੀ ਗਈ ਹੈ। ਡਿਪਟੀ ਫਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਨਰੇਸ਼ ਸਚਦੇਵਾ ਨੇ ਦੱਸਿਆ ਕਿ ਪਹਿਲਾਂ ਇਹ ਮੁਕਾਬਲੇ 25 ਅਤੇ 26 ਅਕਤੂਬਰ 2012 ਨੂੰ ਹੋਣੇ ਸਨ ਪਰ ਪਰ ਝੋਨੇ ਦੇ ਮੰਡੀਕਰਨ ਦੀ ਸੀਜਨ ਚਲਦੇ ਹੋਣ ਕਾਰਨ ਇਹ ਮੁਕਾਬਲੇ ਅੱਗੇ ਪਾਏ ਗਏ ਹਨ। ਨਵੀਂ ਤਾਰੀਖ਼ ਦਾ ਐਲਾਣ ਬਾਅਦ ਵਿਚ ਕੀਤਾ ਜਾਵੇਗਾ।
Post a Comment