ਸੰਗਤ ਮੰਡੀ(ਸ਼ੇਖਪੁਰੀਆ)ਰਾਸ਼ਟਰੀ ਸਿਹਤ ਬੀਮਾ ਯੋਜਨਾ ਤਹਿਤ ਬੀ ਪੀ ਐਲ ਸਮਰਾਟ ਕਾਰਡ ਧਾਰਕਾਂ ਨੂੰ ਸਾਲਾਨਾ ਤੀਹ ਹਜਾਰ ਤੱਕ ਦੇ ਮਿਲਦੇ ਇਨਡੋਰ ਮੁਫਤ ਇਲਾਜ ਦੇ ਵਿੱਚੋਂ ਓ ਪੀ ਡੀ ਸਹੂਲਤ ਵੀ ਅਗਲੇ ਮਹੀਨੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜ ਮੈਂਬਰਾਂ ਵੱਲੋਂ ਸਾਲ ਭਰ ਚ 10 ਵਿਜਟਾਂ ਵਿੱਚ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾ ਸਕਣਗੀਆਂ ਅਤੇ ਜਿਹਨਾਂ ਦਾ ਡੇਢ ਸੌ ਪ੍ਰਤੀ ਵਿਜਟ ਬੀਮਾ ਕੰਪਨੀ ਦੇਵੇਗੀ।ਇਸ ਗੱਲ ਦਾ ਖੁਲਾਸਾ ਬਠਿੰਡਾ ਦੇ ਡੀ ਐਮ ਸੀ ਨੇ ਸਥਾਨਕ ਸੀ ਐਚ ਸੀ ਹਸਪਤਾਲ ਵਿੱਚ ਨਵੰਬਰ ਦੇ ਪਹਿਲੇ ਹਫਤੇ ਬਣਾਏ ਜਾ ਰਹੇ ਨਵੇਂ ਬੀ ਪੀ ਐਲ ਸਮਰਾਟ ਕਾਰਡਾਂ ਲਈ ਬੁਲਾਈ ਗਈ ਫੀਲਡ ਵਰਕਰਾਂ,ਏ ਐਨ ਐਮਜ ਅਤੇ ਆਸ਼ਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।ਡਾ: ਵਿਨੋਦ ਕੁਮਾਰ ਡੀ ਐਮ ਸੀ ਨੇ ਉਦਾਹਰਣ ਦੇ ਤੌਰ ਤੇ ਦੱਸਿਆ ਕਿ ਘੁੱਦਾ ਪਿੰਡ ਦੀ ਅੰਦਾਜਨ ਅਬਾਦੀ 6800 ਚੋਂ ਇੱਕ ਹਜਾਰ ਪ੍ਰੀਵਾਰਾਂ ਵਿੱਚ ਘੱਟੋ-ਘੱਟ ਸੌ ਬੀ ਪੀ ਐਲ ਕਾਰਡ ਧਾਰਕ ਹੋਣੇ ਚਾਹੀਦੇ ਹਨ ਪ੍ਰੰਤੂ ਉਥੇ ਸਿਰਫ 31 ਹਨ ਜੋ ਕਿ ਘੱਟ ਹਨ।ਉਹਨਾਂ ਆਸ਼ਾ ਵਰਕਰਾਂ ਨੂੰ ਕੁੱਝ ਦਿਨਾਂ ਤੱਕ ਪਿਛਲਾ ਕਰੀਬ ਪੰਦਰਾਂ ਹਜਾਰ ਦਾ ਇਨਸੈਂਟਿਵ ਮਿਲ ਜਾਣ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਕੰਪਨੀ ਵੱਲੋਂ 2 ਰੂਪੈ ਪ੍ਰਤੀ ਮਰੀਜ ਲਿਆਉਣ ਦੇ ਹਿਸਾਬ ਨਾਲ ਹੋਰ ਇਨਸੈਂਟਿਵ ਦਿੱਤਾ ਜਾਵੇਗਾ।ਇਨਸੋਰੈਂਸ ਕੰਪਨੀ ਵੱਲੋਂ ਵਿਪੁਲ ਕੁਮਾਰ ਨੇ ਦੱਸਿਆ ਕਿ ਸਮਰਾਟ ਕਾਰਡ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਕੰਮਾਂ ਵਿੱਚ ਲਾਭਕਾਰੀ ਹੋਵੇਗਾ ਇਸ ਲਈ ਯੋਗ ਤੇ ਗਰੀਬ ਲੋਕਾਂ ਨੂੰ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਹਨ,ਕਾਰਡ ਬਣਵਾ ਲੈਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਕੰਪਨੀ ਵੱਲੋਂ ਸ਼੍ਰੀ ਸੰਜੀਵ ਬਠਿੰਡਾ ਜਿਲੇ ਦਾ ਕੰਮ ਵੇਖਣਗੇ ।ਇਸ ਮੌਕੇ ਡਾ: ਦੀਪਕ ਰਾਏ,ਡਾ: ਸੀਮਾ ਗੁਪਤਾ,ਡਾ: ਹਰਿੰਦਰ ਸਿੰਘ ਐਮ ਡੀ; ਡਾ:ਜਗਰੂਪ ਸਿੰਘ,ਚੀਫ ਫਾਰਮਾਸਿਸਟ ਜੋਗਿੰਦਰ ਕੌਰ,ਫਾਰਮਾਸਿਸਟ ਹਰਗੋਬਿੰਦ ਸਿੰਘ ਤੇ ਵੀਰਾਂ,ਐਸ ਆਈ ਜੀਤੂ ਲਾਲ,ਬੀ ਈ ਈ ਹਰਵਿੰਦਰ ਸਿੰਘ,ਸਟਾਫ ਨਰਸ ਦਰਸ਼ਨ ਕੌਰ ਆਦਿ ਸਟਾਫ ਹਾਜਰ ਸੀ।

Post a Comment