ਤਲਵੰਡੀ ਸਾਬੋ(ਸ਼ੇਖਪੁਰੀਆ) ਪੰਜਾਬ ਦੇ ਉਘੇ ਕਮੇਡੀ ਕਲਾਕਾਰ ਅਤੇ ‘ਪਾਵਰ ਕੱਟ’ ਫਿਲਮ ਬਨਾਉਣ ਜਾ ਰਹੇ ਮਸ਼ਹੂਰ ਵਿਅੰਗਕਾਰ ਜਸਪਾਲ ਸਿੰਘ ਭੱਟੀ ਦੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਹੋਈ ਬੇਵਕਤ ਮੌਤ ਤੇ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਸਿਹਤ,ਸਿੱਖਿਆ,ਸਾਹਿਤ,ਸੱਭਿਆਚਾਰ ਤੇ ਸਮਾਜ-ਸੇਵਾ ਦੇ ‘ਪੰਜ ਸੱਸਿਆਂ’ ਨੂੰ ਸਮਰਪਿਤ ਸੰਸਥਾ ‘ਗੋਬਿੰਦ ਆਰਗੇਨਾਈਜੇਸ਼ਨਜ ਆਫ ਅਰਬਨ ਐਂਡ ਰੂਰਲ ਐਕਟੀਵਿਟੀਜ ਵੈਲਫੇਅਰ ਸੋਸਾਇਟੀ ਰਜਿ: ਦਮਦਮਾ ਸਾਹਿਬ’ ਵੱਲੋਂ ਕੀਤੀ ਇੱਕ ਹੰਗਾਮੀ ਮੀਟਿੰਗ ਵਿੱਚ ਸ਼ੋਕ ਮਤਾ ਪਾਇਆ ਗਿਆ।ਸੰਸਥਾ ਦੇ ਸਕੱਤਰ ਜਨਰਲ ਹਰਗੋਬਿੰਦ ਸਿੰਘ ਸ਼ੇਖਪੁਰੀਆ,ਸ੍ਰਪ੍ਰਸਤ ਚੌਧਰੀ ਰਘਵੀਰ ਸਿੰਘ ਮਿੱਤਲ,ਮੈਂਬਰ ਮਹਿੰਦਰ ਸਿੰਘ ਝੱਬਰ ਤੇ ਬਲਵਿੰਦਰ ਕੌਰ, ਗੁਰੂ ਕਾਸ਼ੀ ਸਾਹਿਤ ਸਭਾ ਰਜਿ: ਦੇ ਪ੍ਰਧਾਨ ਦਰਸ਼ਨ ਸਿੰਘ ਚੱਠਾ,ਕਵੀਸ਼ਰੀ ਵਿਕਾਸ ਮੰਚ ਦੇ ਪ੍ਰਧਾਨ ਮਾ: ਰੇਵਤੀ ਪ੍ਰਸ਼ਾਦ ਤੇ ਸਕੱਤਰ ਦਰਸ਼ਨ ਭੰਮੇ,ਗੌਰਾ ਪਬਲੀਕੇਸ਼ਨਜ ਦਮਦਮਾ ਸਾਹਿਬ ਦੇ ਮੈਨੇਜਰ ਗੋਰਾ ਮਾਨ,ਲੋਕ ਅਵਾਜ ਪ੍ਰੈਸ ਕਲੱਬ ਦੇ ਚੇਅਰਮੈਨ ਜਗਦੀਪ ਗਿੱਲ,ਤਰਕਸ਼ੀਲ ਸੋਸਾਇਟੀ ਦੇ ਆਗੂ ਐਡਵੋਕੇਟ ਅਵਤਾਰ ਸਿੰਘ ਆਦਿ ਨੇ ਜਸਪਾਲ ਭੱਟੀ ਦੀ ਮੌਤ ਤੇ ਸ਼ੋਕ ਪ੍ਰਗਟ ਕੀਤਾ ਹੈ।ਉਧਰ ਮਾਲਵਾ ਹੈਰੀਟੇਜ ਫਾਉਂਡੇਸ਼ਨ ਬਠਿੰਡਾ ਦੇ ਚੀਫ ਆਰਗੇਨਾਈਜਰ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਉੱਪ ਚੇਅਰਮੈਨ ਹਰਵਿੰਦਰ ਸਿੰਘ ਖਾਲਸਾ,ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਗਿੱਲ ਤੇ ਪ੍ਰੌ: ਨਿਰਮਲ ਜੌੜਾ,ਪ੍ਰੌ: ਮੋਹਨ ਸਿੰਘ ਫਾਉਂਡੇਸ਼ਨ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਅਤੇ ਮੁੱਖ ਸ੍ਰਪ੍ਰਸਤ ਹਰਿੰਦਰ ਸਿੰਘ ਚਹਿਲ ਰਿਟਾ: ਡੀ ਆਈ ਜੀ ਨੇ ਵੀ ਜਸਪਾਲ ਭੱਟੀ ਦੀ ਬੇਵਕਤ ਮੌਤ ਤੇ ਗਹਿਰੇ ਸਦਮੇ ਦਾ ਇਜਹਾਰ ਕਰਦਿਆਂ ਪ੍ਰੀਵਾਰ ਨਾਲ ਹਮਦਰਦੀ ਜਿਤਾਈ ਹੈ।।

Post a Comment