ਕੋਟਕਪੂਰਾ/25ਅਕਤੂਬਰ/ਜੇ.ਆਰ.ਅਸੋਕ/ ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਕੌਮੀ ਸੇਵਾ ਯੋਜਨਾ ਵਿੰਗ ਵੱਲੋਂ ਪ੍ਰਿੰਸੀਪਲ ਡਾ. ਅਨਿਲ ਕੁਮਾਰ ਵਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ‘ਖੂਨਦਾਨ ਕੈਂਪ’ ਦਾ ਆਯੋਜਿਨ ਕੀਤਾ ਗਿਆ, ਜਿਸ ਦੀ ਅਗਵਾਈ ਐਨ.ਐਸ.ਐਸ.ਪ੍ਰੋਗਰਾਮ ਅਫ਼ਸਰਾਂ ਪ੍ਰੋ. ਹਰਬੰਸ ਸਿੰਘ ਪਦਮ, ਡਾ. ਜਸਪਾਲ ਸਿੰਘ ਵੜੈਚ ਅਤੇ ਪ੍ਰੋ. ਹਰਜਿੰਦਰਪਾਲ ਕੌਰ ਨੇ ਕੀਤੀ । ਇਸ ਕੈਂਪ ਨੁੂੰ ‘ਅੰਤਰ-ਰਾਸ਼ਟਰੀ ਏਕਤਾ ਦਿਵਸ’ ਨੂੰ ਸਮਰਪਿਤ ਕੀਤਾ ਗਿਆ । ਕੈਂਪ ਦਾ ਉਦਘਾਟਨ ਪ੍ਰਿੰਸੀਪਲ ਡਾ. ਅਨਿਲ ਕੁਮਾਰ ਵਰਮਾ ਵੱਲੋਂ ਕੀਤਾ ਗਿਆ । ਇਸ ਕੈਂਪ ਵਿੱਚ 53 ਯੂਨਿਟ ਬਲੱਡ ਦਾਨ ਕੀਤਾ ਗਿਆ । ਖੂਨਦਾਨੀਆਂ ਵਿੱਚ ਕਾਲਜ ਦੇ ਸਟਾਫ਼ ਮੈਂਬਰਾਂ ਪ੍ਰੋ: ਪ੍ਰਤਿਭਾ ਗਰਗ, ਪ੍ਰੋ: ਪੂਨਮ ਅਰੋੜਾ, ਪ੍ਰੋ: ਸ਼ੈਪਾ ਅਰੋੜਾ ਨੇ ਖੂਨਦਾਨ ਕੀਤਾ । ਇਸ ਕੈਂਪ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਬਲੱਡ ਬੈਂਕ ਦੀ ਟੀਮ ਨੇ ਖੂਨ ਕੁਲੈਕਟ ਕੀਤਾ ਜਿਸ ਦੀ ਅਗਵਾਈ ਡਾ: ਨੀਤੂ ਕੱਕੜ, ਪੈਥਾਲੋਜਿਸਟ ਨੇ ਕੀਤੀ । ਇਸ ਕੈਂਪ ਦਾ ਪ੍ਰਬੰਧ ਕਰਨ ਵਿੱਚ ਸ਼ਹਿਰ ਦੀ ਪ੍ਰਸਿੱਧ ਖੂਨਦਾਨੀ ਸਵੈ-ਸੇਵੀ ਸੰਸਥਾ ‘ਸਿਟੀ ਕਲੱਬ’ ਕੋਟਕਪੂਰਾ ਦੇ ਪ੍ਰਧਾਨ ਦਵਿੰਦਰ ਕੁਮਾਰ ਨੀਟੂ ਦਾ ਵਿਸ਼ੇਸ਼ ਸਹਿਯੋਗ ਰਿਹਾ । ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਸਾਰੇ ਖੂਨਦਾਨੀਆਂ ਨੂੰ ਸਰਟੀਫ਼ਿਕੇਟ ਅਤੇ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਕੈਂਪ ਦੇ ਪ੍ਰਬੰਧ ਵਿੱਚ ਐਨ.ਐਸ.ਐਸ. ਕਰਮਚਾਰੀ ਜਸਜੀਤ ਸਿੰਘ, ਗਗਨ ਰੋਮਾਣਾ, ਕ੍ਰਿਸ਼ਨਾ ਦੇਵੀ, ਗੁਰਚਰਨ ਸਿੰਘ ਅਤੇ ਭਗਵਾਨ ਦਾਸ ਦਾ ਵਿਸ਼ੇਸ਼ ਸਹਿਯੋਗ ਰਿਹਾ । ਖੂਨਦਾਨੀਆਂ ਦੀ ਰਜਿਸਟ੍ਰੇਸ਼ਨ ਪ੍ਰੋ: ਗੁਰਪ੍ਰੀਤ ਸਿੰਘ ਅਤੇ ਪ੍ਰੋ: ਰਣਜੀਤ ਸਿੰਘ ਨੇ ਕੀਤੀ । ਖੂਨਦਾਨ ਕੈਂਪ ਤੋਂ ਬਾਅਦ ਕੀਤੇ ਗਏ ਸਨਮਾਨ ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਵਰਮਾ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਅਤੇ ਆਪਣੇ ਭਾਸ਼ਣ ਵਿੱਚ ਖੂਨਦਾਨ ਸਬੰਧੀ ਵਿਚਾਰ ਰੱਖਿਆ ਕਿਹਾ ਕਿ ਖੂਨਦਾਨ ਇੱਕ ਸਮਾਜ ਭਲਾਈ ਦਾ ਕਾਰਜ ਹੈ, ਜਿਸ ਵਿੱਚ ਵਿਦਿਆਰਥੀਆਂ ਨੁੂੰ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ । ਕੈਂਪ ਵਿੱਚ ਅਨੁਸ਼ਾਸ਼ਨ ਕਾਇਮ ਰੱਖਣ ਵਿੱਚ ਕਾਲਜ ਦੇ ਸਰੀਰਿਕ ਸਿੱਖਿਆ ਦੇ ਪ੍ਰੋ: ਨਿਸ਼ਾਨ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ।


Post a Comment