ਨਾਭਾ, 25 ਅਕਤੂਬਰ (ਜਸਬੀਰ ਸਿੰਘ ਸੇਠੀ)- ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੈਲਸਾਂ ਨੂੰ ਦਿੱਤੇ ਗਏ ਅਦੇਸ਼ ’ਚ ਇਕ ਮੁੱਖੇ ਅਦੇਸ਼ ਇਹ ਸੀ ਕਿ ਪੈਲਸਾਂ ਦੇ ਬਾਹਰ ਵਿਆਹ ਸਮਾਗਮ ਮੌਕੇ ਕੋਈ ਵਾਹਣ ਨਾ ਖੜ ਕੀਤਾ ਜਾਵੇ ਬਲਕਿ ਪੈਲਸਾਂ ਦੇ ਅੰਦਰ ਹੀ 50 ਪ੍ਰੀਸ਼ਤ ਪਾਰਕਿਗ ਲਈ ਜਗ ਦਿੱਤੀ ਜਾਵੇ। ਪਰ ਇਸ ਉਪਰੋਕਤ ਹਾਈ ਕੋਰਟ ਦੇ ਅਦੇਸ਼ ਦੀ ਬਿਨ ਪ੍ਰਵਾਹ ਕੀਤੇ ਨਾਭਾ, ਭਾਦਸੋਂ,ਪਟਿਆਲਾ ਦੇ ਅਧੀਨ ਆਉਦੇ ਕੁਝ ਪੈਲਸਾਂ ਦੇ ਮਾਲਕਾਂ ਵੱਲੋਂ ਸ਼ਰੇਆਮ ਧੱਜੀਆਂ ਉਡਾ ਰਹੇ ਨੇ। ਸੜਕਾਂ ਦੇ ਕਿਨਾਰੇ ਪੈਲਸਾਂ ਅੱਗੇ ਖੜੇ ਵਾਹਨਾਂ ਜਿਥੇ ਨਾਲ ਆਮ ਲੋਕਾਂ ਨੂੰ ਵੱਡੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਸਭ ਤੋਂ ਵੱਧ ਪ੍ਰੇਸਾਨੀ ਕਿਸਾਨਾਂ ਨੂੰ ਆ ਰਹੀ ਹੈ ਕਿਊਕਿ ਝੋਨੇ ਦਾ ਸ਼ੀਜਨ ਅੱਜ ਕੱਲ ਪੂਰੇ ਜੋਰ ਤੇ ਚੱਲ ਰਿਹਾ। ਸੜਕਾਂ ਦੇ ਕਿਨਾਰੇ ਖੜੇ ਇਨ ਵਾਹਨਾਂ ਨਾਲ ਕਦੇ ਵੀ ਵੱਡਾ ਹਾਦਸ ਵਾਪਰ ਸਕਦਾ ਹੈ। ਇਸ ਸਬੰਧ ’ਚ ਪ੍ਰਸ਼ਾਸਨ ਨੇ ਚੁੱਪ ਧਾਰ ਰੱਖੀ ਹੈ ਜਿਸ ਨਾਲ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਸਾਫ ਸਾਹਮਣੇ ਆ ਰਹੀ ਹੈ। ਇਸ ਮਸਲੇ ਸਬੰਧੀ ਜਦੋਂ ਐਸ. ਡੀ. ਐਮ. ਨਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ ਫੋਨ ਨਹੀਂ ਚੁੱਕਿਆ। ਜਦੋਂ ਇਸ ਸਬੰਧੀ ਡੀ. ਸੀ. ਪਟਿਆਲਾ ਨਾਲ ਗੱਲ ਕੀਤੀ ਗਈ ਤਾਂ ਉਨ ਕਿਹਾ ਕਿ ਪੈਲਸਾਂ ਅੱਗੇ ਸੜਕਾਂ ਕਿਨਾਰੇ ਖੜੇ ਵਾਹਨਾ ਨੂੰ ਰੋਕਣ ਲਈ ਉਨ ਵੱਲੋਂ ਸਵ- ਡਵੀਜਨਾਂ ਤੇ ਪੁਲਸ ਨੂੰ ਉਦੇਸ਼ ਦਿੱਤੇ ਹੋਏ ਨੇ। ਊਨ ਕਿਹ ਕਿ ਸੜਕਾਂ ਦੇ ਕਿਨਾਰੇ ਖੜੇ ਵਾਹਨਾਂ ਤੋਂ ਜੇ ਕਿਸੇ ਨੂੰ ਸਮੱਸਿਆ ਆਉਦੀ ਹੈ ਤਾਂ ਉਹ ਸਬੰਧਿਤ ਮਹਿਕਮੇ ਨੂੰ ਦੱਸਣ ਜਿਸ ਦੇ ਅਧਾਰ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਜੀ।

Post a Comment