ਮੋਗਾ, 21 ਅਕਤੂਬਰ (ਸਵਰਨ ਗੁਲਾਟੀ) : ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਜਿਲ੍ਹਿਆਂ ’ਚ ਨਵੀਆਂ ਵੋਟਾਂ ਅਤੇ ਵੋਟਾਂ ਦੀ ਸੁਧਾਈ ਦਾ ਕੰਮ ਅੱਜ ਮਿਤੀ 21 ਅਕਤੂਬਰ ਨੂੰ ਮੁਕੰਮਲ ਕਰ ਲਿਆ ਗਿਆ ਹੈ। ਅੱਜ ਮੋਗਾ ਦੇ ਸਰਸਵਤੀ ਸਕੂਲ ਵਿੱਚ ਵੋਟਾਂ ਬਣਾਉਣ ਸਬੰਧੀ ਲੱਗੇ ਬੂਥ ਵਿੱਚ ਚੋਣ ਅਧਿਕਾਰੀ ਗੁਰਮੀਤ ਸਿੰਘ, ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੋਟਾਂ ਦੀ ਸੁਧਾਈ ਸਬੰਧੀ ਕਿਸੇ ਕਿਸਮ ਦੇ ਦਾਅਵੇ ਜਾਂ ਇਤਰਾਜ਼ ਇਲੈਕਟਰੋਲ ਰਜਿਸਟਰੇਸ਼ਨ ਅਫਸਰ ਦੇ ਕੋਲ 31 ਅਕਤੂਬਰ ਤੱਕ ਫਾਈਲ ਕੀਤੇ ਜਾ ਸਕਦੇ ਹਨ। ਇਸ ਮੌਕੇ ਬੂਥ ਏਜੰਟਾਂ ਗੁਰਮੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ 20 ਨੰਬਰ ਵਾਰਡ ਵਿੱਚ ਹੁਣ ਤੱਕ 150 ਤੋਂ 200 ਤੱਕ ਨਵੀਂ ਵੋਟ ਬਣਨ ਲਈ ਫਾਰਮ ਲਏ ਗਏ ਹਨ ਅਤੇ ਕੁਝ ਪਹਿਲਾਂ ਬੜੀਆਂ ਵੋਟਾਂ ਵਿੱਚ ਸੋਧ ਲਈ ਫਾਰਮ ਦਿੱਤੇ ਗਏ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲਿਸਟਾਂ ਚੋਣ ਕਮਿਸ਼ਨ ਦੇ ਦਫ਼ਤਰ ਭੇਜ ਦਿੱਤੀਆਂ ਜਾਣਗੀਆਂ।
Post a Comment