ਸਰਦੂਲਗੜ੍ਹ 21 ਅਕਤੂਬਰ(ਸੁਰਜੀਤ ਸਿੰਘ ਮੋਗਾ) ਸਰਕਾਰੀ ਸੈਕੰਡਰੀ ਸਕੂਲ ਫੱਤਾ ਮਾਲੋਕਾ ਵਿਖੇ ਮਾਪੇ ਅਧਿਆਪਕ ਮਿਲਣੀ ਹੋਈ। ਇਹ ਵਿਸੇਸ ਮਿਲਣੀ ਦੌਰਾਨ ਡੀ.ਜੀ.ਐਸ.ਈ ਪੰਜਾਬ ਦੀਆ ਹਦਾਇਤਾ ਅਨੁਸਾਰ ਹੋਈ। ਕੰਮ ਦੇ ਪੂਰੇ ਸੀਜਨ ਹੋਣ ਦੇ ਬਾਵਜੂਦ ਵੀ 250 ਮਾਪੇ ਇਸ ਮਿਲਣੀ ਵਿੱਚ ਪਹੁੰਚੇ। ਇਸ ਮਿਲਣੀ ਦੋਰਾਨ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਸਕੂਲ 'ਚ ਪਹੁੰਚੇ ਮਾਪਿਆ ਨਾਲ ਵਿਚਾਰ ਸਾਝੇ ਕੀਤੇ ਅਤੇ ਕਲਾਸ ਇੰਚਾਰਜਾ ਤੇ ਵਿਸਾ ਅਧਿਆਪਕਾ ਨੇ ਮਾਪਿਆ ਨੂੰ ਬੱਚਿਆ ਦੇ ਨਤੀਜੇ ਦਿਖਾਏ ਅਤੇ ਉਨ੍ਹਾਂ ਦੀਆ ਹੋਰ ਗਤੀ ਵਿਧੀਆ ਦੀ ਪ੍ਰਾਪਤੀਆ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਹਾਜਰੀ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਮਿਲਣੀ ਵਿਚ ਪ੍ਰਿਸੀਪਲ ਹਰਿੰਦਰ ਸਿੰਘ ਭੁੱਲਰ ਨੇ ਬੱਚਿਆ ਦੇ ਮਾਪਿਆ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਸਿੱਖਿਆ ਪ੍ਰਾਪਤੀ ਰਾਹੀ ਹੀ ਵਿਦਿਆਰਥੀ ਸਮਾਨ ਤਰੱਕੀ ਕਰ ਸਕਦਾ ਹੈ ਅਤੇ ਵਧੀਆ ਸਿੱਖਿਆ ਦਿਵਾਉਣਾ ਇਕ ਚੰਗੇ ਸਮਾਨ ਅਧਿਆਪਕ ਦੇ ਬਰਾਬਰ ਹੋਣਾ ਹੈ। ਇਸ ਮੌਕੇ ਉਹਨਾ ਕਿਹਾ ਕਿ ਕਈ ਸਮੂਹ ਚੁਣੇ ਹੋਏ ਨੁਮਾਇਦਿਆ ਨਾਲ ਪੂਰਾ ਤਾਲਮੇਲ ਕਰਕੇ ਬੰਦਿਆ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। ਇਸ ਮੀਟਿੰਗ ਦੌਰਾਨ ਮਾਨਯੌਗ ਸਹਾਇਕ ਡਰਾਇਰੈਕਟਰ ਪ੍ਰਾਇਮਰੀ ਸਿੱਖਿਆ ਪੰਜਾਬ ਸ੍ਰੀਮਤੀ ਜੋਤੀ ਚਾਵਲਾ ਜੀ ਪਹੁੰਚੇ। ਜਿੰਨਾ ਨੇ ਆਪਣੇ ਸੁਭਾਆ ਅਤੇ ਸਲੀਕੇ ਨਾਲ ਸਾਰੇ ਪਹੁੰਚੇ ਹੋਏ ਮਾਪਿਆ ਅਤੇ ਅਧਿਆਪਕਾ ਨੂੰ ਸਬੋਧਿਤ ਕਰਦਿਆ ਦੱਸਿਆ ਕਿ ਇਹ ਬੱਚੇ ਹੀ ਤੁਹਾਡੀ ਸਭ ਤੋ ਵੱਡੀ ਸੰਪਤੀ ਹੈ ਜੇਕਰ ਤੁਸੀ ਇਹਨਾ ਦਾ ਚੰਗਾ ਪਾਲਣ ਪੋਸਣ ਕਰਕੇ ਚੰਗੀ ਸਿੱਖਿਆ ਦਿਵਾਉਦੇ ਹੋ ਤਾ ਤੁਹਾਡਾ ਪ੍ਰਬਨ ਤਰੱਕੀ ਕਰੇਗਾ, ਉਨ੍ਹਾ ਸਮਾਜ ਦੀ ਤਰੱਕੀ ਵੱਲ ਵੀ ਤੁਹਾਡਾ ਯੋਗਦਾਨ ਹੋ ਜਾਵੇਗਾ ਤੇ ਇਸ ਕੰਮ ਲਈ ਸਰਕਾਰ ਤੁਹਾਡੇ ਬੱਚਿਆ ਲਈ ਕਈ ਕਿਤਾਬਾ ਕਾਪੀਆ ਖਾਣਾ ਤੇ ਵਰਦੀਆ ਤੇ ਹੋਰ ਸਹੂਲਤਾ ਦੇ ਰਹੀ ਹੈ ਅਤੇ ਇਸ ਲਈ ਤੁਹਾਨੂੰ ਸਭ ਨੂੰ ਸਰਕਾਰ ਤੇ ਅਧਿਆਪਕਾ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸ੍ਰੀਮਤੀ ਪੁਸਪਿੰਦਰ ਕੌਰ ਤਹਿਸੀਲਦਾਰ ਸਰਦੂਲਗੜ੍ਹ ਵਿਸੇਸ ਤੌਰ ਤੇ ਪਹੁੰਚੇ। ਇਸ ਮੌਕੇ ਸ: ਜਸਵੀਰ ਸਿੰਘ ਜਿਲ੍ਹਾ ਸਿੱਖਿਆ ਅਫਸਰ ਨੇ ਮਾਪਿਆ ਨੂੰ ਵੱਧ ਤੋ ਵੱਧ ਸਮੂਲੀਅਤ ਲਈ ਪ੍ਰੇਰਿਆ। ਇਸ ਮੌਕੇ ਸਕੂਲ ਅਧਿਆਪਕ ਸੁਰਿੰਦਰ ਕੌਰ ਲੈਕ., ਮਿੱਡਾ ਲੈਕ., ਮਾ: ਸੁਖਦੇਵ ਸਿੰਘ, ਮਾ: ਲੱਖਾ ਸਿੰਘ ਅਤੇ ਡੀ.ਪੀ.ਈ. ਹਰਭਜਨ ਸਿੰਘ ਆਦਿ ਨੇ ਪੂਰਾ ਸਹਿਯੋਗ ਦਿੱਤਾ।
Post a Comment